Special instructions issued by : ਸੂਬਾ ਸਰਕਾਰ ਵਲੋਂ ਪੰਜਾਬ ਵਿਚ 8 ਜੂਨ ਤੋਂ ਹੋਟਲ, ਰੈਸਟੋਰੈਂਟ, ਮਾਲਜ਼ ਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ‘ਤੇ 15 ਜੂਨ ਨੂੰ ਦੁਬਾਰਾ ਤੋਂ ਵਿਚਾਰ ਹੋਵੇਗਾ। ਇਨ੍ਹਾਂ ਹਦਾਇਤਾਂ ਮੁਤਾਬਕ ਭਾਵੇਂ ਮਾਲਜ਼ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਕੱਪੜੇ ਦੀਆਂ ਦੁਕਾਨਾਂ ‘ਤੇ ਟ੍ਰਾਈ ਰੂਮ ਨੂੰ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ। ਧਾਰਮਿਕ ਸਥਾਨਾਂ ‘ਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਤੌਰ ‘ਤੇ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਸੈਨੇਟਾਈਜਰ ਦੀ ਵਰਤੋਂ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਹੋਟਲ ਤੇ ਰੈਸਟੋਰੈਂਟਾਂ ਸਬੰਧੀ ਖਾਸ ਹਦਾਇਤਾਂ ਇਹ ਹਨ ਕਿ ਉਥੇ ਬੈਠ ਕੇ ਖਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਵੇਗਾ ਸਿਰਫ ਹੋਮ ਡਲਿਵਰੀ ਦੀ ਸਹੂਲਤ ਹੀ ਦਿੱਤੀ ਜਾਵੇਗੀ। ਮਾਲਜ਼ ਵਿਚ ਲਿਫਟ ਦੀ ਵਰਤੋਂ ਸਿਰਫ ਸਰੀਰਕ ਤੌਰ ‘ਤੇ ਅਸਮਰਥ ਲੋਕਾਂ ਵਲੋਂ ਹੀ ਕੀਤੀ ਜਾ ਸਕੇਗੀ। ਸ਼ਾਪਿੰਗ ਮਾਲਜ਼ ਵਿਚ ਟੋਕਨ ਦੀ ਵਿਵਸਥਾ ਕੀਤੀ ਜਾਵੇਗੀ ਤੇ ਮਾਲਜ਼ ਦੇ ਮਾਲਕਾਂ ਨੂੰ 2 ਗਜ ਦੀ ਦੂਰੀ ਵਾਲੇ ਨਿਯਮ ਨੂੰ ਯਕੀਨੀ ਬਣਾਉਣਾ ਹੋਵੇਗਾ। ਧਾਰਮਿਕ ਸਥਾਨਾਂ ‘ਤੇ ਇਕੋ ਸਮੇਂ 20 ਤੋਂ ਵਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ।