ਦਿੱਲੀ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਨੇ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਦੀ ਮਨਜ਼ੂਰੀ ਤੋਂ ਬਿਨਾਂ ਰਾਜਕੋਟ ਤੋਂ ਉਡਾਣ ਭਰ ਦਿੱਤੀ। ਇਸ ਬਾਰੇ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਹਫੜਾ-ਦਫੜੀ ਮਚ ਗਈ। ਮਾਮਲਾ ਸਾਹਮਣੇ ਆਉਣ ਪਿੱਛੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਫਲਾਈਟ ਦੇ ਪਾਇਲਟ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।
ਇੱਕ ਨਿਊਜ਼ ਏਜੰਸੀ ਮੁਤਾਬਕ 30 ਦਸੰਬਰ ਨੂੰ ਸਪਾਈਸ ਜੈੱਟ ਫਲਾਈਟ ਦੇ ਪਾਇਲਟ ਨੇ ਟੇਕ-ਆਫ ਲਈ ਏਟੀਸੀ ਦੀ ਮਨਜ਼ੂਰੀ ਨਹੀਂ ਲਈ ਸੀ, ਇਸ ਤੋਂ ਬਾਅਦ ਵੀ ਉਸ ਨੇ ਦਿੱਲੀ ਲਈ ਉਡਾਣ ਭਰ ਦਿੱਤੀ। ਰਾਜਕੋਟ ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਮਾਮਲੇ ਦੀ ਪੂਰੀ ਰਿਪੋਰਟ ਤਿਆਰ ਕਰਕੇ ਡੀਜੀਸੀਏ ਨੂੰ ਭੇਜ ਦਿੱਤੀ ਗਈ ਹੈ।
ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਲਈ ਰਾਜਕੋਟ ਹਵਾਈ ਅੱਡੇ ‘ਤੇ ਫਲਾਈਟ ਐੱਸਜੀ-3703 ਦੇ ਟੇਕ-ਆਫ ਦਾ ਸਮਾਂ ਸੀ। ਇਸ ਲਈ ਪਾਇਲਟ ਨੂੰ ਏ.ਟੀ.ਸੀ. ਤੋਂ ਉਡਾਣ ਭਰਨ ਦੀ ਇਜਾਜ਼ਤ ਲੈਣੀ ਚਾਹੀਦੀ ਸੀ ਪਰ ਉਸ ਨੇ ਬਿਨਾਂ ਇਜਾਜ਼ਤ ਲਏ ਉਡਾਣ ਭਰੀ। ਇਸ ਤੋਂ ਬਾਅਦ ਜਦੋਂ ਏ.ਟੀ.ਸੀ. ਨੇ ਪਾਇਲਟ ਤੋਂ ਇਜਾਜ਼ਤ ਨਾ ਲੈਣ ਦਾ ਕਾਰਨ ਪੁੱਛਿਆ ਤਾਂ ਪਾਇਲਟ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਸ ਤੋਂ ਗਲਤੀ ਹੋ ਗਈ। ਇਹ ਗੱਲਬਾਤ ਉਦੋਂ ਹੋਈ ਜਦੋਂ ਫਲਾਈਟ ਉਡਾਣ ਭਰ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਨਿਯਮਾਂ ਮੁਤਾਬਕ ਕਿਸੇ ਵੀ ਜਹਾਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਏਟੀਸੀ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਦੌਰਾਨ ATC ਪਾਇਲਟ ਨੂੰ ਰਨਵੇ ਖਾਲੀ ਹੈ ਜਾਂ ਭਰਿਆ, ਇਸ ਬਾਰੇ ਜਾਣਕਾਰੀ ਦਿੰਦਾ ਹੈ। ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਿਤੇ ਕੋਈ ਐਮਰਜੈਂਸੀ ਫਲਾਈਟ ਲੈਂਡ ਤਾਂ ਨਹੀਂ ਹੋ ਰਹੀ ਹੈ। ਇਸ ਤੋਂ ਬਾਅਦ ਹੀ ਪਾਇਲਟ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਪਾਇਲਟ ਨੂੰ ਜਾਂਚ ਪੂਰੀ ਹੋਣ ਤੱਕ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।