Successful kidney operation : ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ, ਜਿਸ ਦਾ ਆਪ੍ਰੇਸ਼ਨ ਕਲ ਹੋਣਾ ਸੀ, ਜੋ ਕਿ ਸਫਲ ਰਿਹਾ। ਉਨ੍ਹਾਂ ਨੇ ਇਸ ਲਈ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਕਿਡਨੀਆਂ ਦਾ ਪਹਿਲਾ ਆਪ੍ਰੇਸ਼ਨ ਬਿਲਕੁਲ ਠੀਕ-ਠਾਕ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਨ੍ਹਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ।
ਭਾਈ ਰਵੀ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਮੇਰੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਮੇਰਾ ਪਹਿਲਾ ਆਪਰੇਸ਼ਨ ਸਫਲ ਰਿਹਾ ਹੈ। ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ। ਸਾਨੂੰ ਸਾਰਿਆਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਰਹਿਣ ਦੀ ਤਾਕਤ ਮਿਲੇ। ਅਸੀਂ ਸਾਰੇ ਫਾਨੀ ਸੰਸਾਰ ਦੀ ਖੇਡ ਦੇ ਰਾਹੀ ਹਾਂ। ਮੇਰੀ ਜ਼ਿੰਦਗੀ ਦਾ ਇਹ ਪੈਂਡਾ ਗੁਰੂ ਸਾਹਿਬ ਮੈਨੂੰ ਸੇਵਾ ਵਿਚ ਲਾ ਕੇ ਆਪ ਤੈਅ ਕਰਵਾ ਕਰ ਰਹੇ ਹਨ।ਪਿਛਲੇ 22 ਸਾਲਾਂ ਤੋਂ ਰਵੀ ਸਿੰਘ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।
ਪਿਛਲੇ 22 ਸਾਲਾਂ ਤੋਂ ਗੁਰੂ ਸਾਹਿਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਸੇਵਾ ਦੇ ਪਹਿਲੇ 10 ਸਾਲਾਂ ਵਿਚ ਹੋਈ ਦੌੜ ਭੱਜ ਅਤੇ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਹਾਲਾਤ ਅਨੁਸਾਰ ਮੈਂ ਆਪਣੇ ਖਾਣ-ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਇਸ ਮੌਕੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਵੀ ਰਵੀ ਸਿੰਘ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ।