Takht Sri Harmandir : ਤਖ਼ਤ ਸ੍ਰੀ ਪਟਨਾ ਸਾਹਿਬ ਜਾਂ ਸ੍ਰੀ ਹਰਿਮੰਦਰ ਜੀ ਇੱਕ ਇਤਿਹਾਸਕ ਸਥਾਨ ਹੈ ਜੋ ਪਟਨਾ ਸ਼ਹਿਰ ਵਿਚ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ। ਇਹ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ਼ਨੀਵਾਰ, 26 ਦਸੰਬਰ, 1666 ਨੂੰ ਮਾਤਾ ਗੁਜਰੀ ਦੇ ਗਰਭ ਤੋਂ 1.20 ਵਜੇ ਹੋਇਆ ਸੀ। ਉਸ ਦੇ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਇੱਕ ਗੁਰਦੁਆਰਾ ਹੈ, ਜੋ ਕਿ ਇਕ ਬਹੁਤ ਹੀ ਸੁੰਦਰ ਬਣਿਆ ਹੋਇਆ। ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਤਖਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖਤਾਂ ‘ਚੋਂ ਇੱਕ ਹੈ।
ਇਥੇ ਬਾਲ ਗੋਬਿੰਦ ਖੇਡਣ ਜਾਇਆ ਕਰਦੇ ਹਨ। ਇੱਕ ਦਿਨ ਉਨ੍ਹਾਂ ਦੇ ਇੱਕ ਹੱਥ ਦੀ ਕੰਗਣੀ ਨਦੀ ਵਿੱਚ ਡਿੱਗ ਪਈ। ਲੱਭੇ ਜਾਣ ‘ਤੇ ਸੈਂਕੜੇ ਇਸੇ ਤਰ੍ਹਾਂ ਦੇ ਕੰਗਣ ਗੰਗਾ ਨਦੀ ਦੇ ਬਾਹਰ ਆਉਣੇ ਸ਼ੁਰੂ ਹੋ ਗਏ। ਉਦੋਂ ਤੋਂ ਇਸ ਘਾਟ ਦਾ ਨਾਮ ਕੰਗਨਾਘਾਟ ਰੱਖਿਆ ਗਿਆ ਸੀ। ਇਹ ਧਾਰਮਿਕ ਅਸਥਾਨ ਇਸ ਨਗਰ ਵਿੱਚ ਸਿੱਖਾਂ ਦੀ ਧਾਰਮਿਕ ਵਿਰਾਸਤ ਦੀ ਯਾਦ ਦਿਵਾਉਂਦੇ ਹਨ। ਇਸ ਨਗਰ ਵਿੱਚ ਗੁਰੂ ਨਾਨਕ ਦੇਵ, ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਯਾਦਾਂ ਵਜੋਂ ਗੁਰਦੁਆਰਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਾਲ ਲੀਲਾ, ਮੈਨੀ ਸੰਗਤ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਘਾਟ (ਕੰਗਨਾ ਘਾਟ), ਗੁਰਦੁਆਰਾ ਹਾਂਡੀ ਸਾਹਿਬ, ਗੁਰਦੁਆਰਾ ਗੁਰੂ ਕਾ ਬਾਗ਼, ਗੁਰਦੁਆਰਾ ਗਊ ਘਾਟ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਸੁਨਾਰ ਟੋਲੀ ਆਦਿ ਪ੍ਰਸਿੱਧ ਹਨ।
ਗੁਰਦੁਆਰਿਆਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਿਤ ਨਿਸ਼ਾਨੀਆਂ ਸੰਗਤ ਦੀ ਖਿੱਚ ਦਾ ਕੇਂਦਰ ਹਨ। ਸਿੱਖਾਂ ਦੀ ਵਿਰਾਸਤ ਦਾ ਅੰਗ ਇਹ ਕੀਮਤੀ ਨਿਸ਼ਾਨੀਆਂ ਪਟਨਾ ਸਾਹਿਬ ਨਾਲ ਸਿੱਖਾਂ ਦੀ ਸਾਂਝ ਨੂੰ ਪਰਪੱਕ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਇਸ ਨਗਰ ਦੇ ਸਿੱਖਾਂ ਸਬੰਧੀ ਵਿਸਤ੍ਰਿਤ ਵੇਰਵਾ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦੁਆਰਾ ਜਾਰੀ ਕੀਤੇ ਹੁਕਮਨਾਮਿਆਂ ਵਿੱਚ ਮਿਲਦਾ ਹੈ। ਭਾਵੇਂ ਕਿ ਮੂਲ ਰੂਪ ਵਿੱਚ ਇਹ ਹੁਕਮਨਾਮੇ ਪਟਨਾ ਸਾਹਿਬ ਵਿੱਚ ਸੰਭਾਲ ਕੇ ਰੱਖੇ ਹੋਏ ਹਨ। ਪਟਨਾ ਸਾਹਿਬ ਵਿੱਚ ਸੁਸ਼ੋਭਿਤ ਤਖ਼ਤ ਸ੍ਰੀ ਹਰਿਮੰਦਰ, ਪਟਨਾ ਸਾਹਿਬ ਦਾ ਇਤਿਹਾਸ ਲਗਪਗ 350 ਸਾਲ ਪੁਰਾਣਾ ਹੈ। ਸਿੱਖ ਸੰਗਤ ਨੇ 1665 ਵਿੱਚ ਇਹ ਅਸਥਾਨ ਗੁਰੂ ਤੇਗ਼ ਬਹਾਦਰ ਜੀ ਲਈ ਤਿਆਰ ਕਰਵਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨਾਲ ਸਬੰਧਿਤ 350 ਸਾਲ ਸੰਪੂਰਨ ਹੋਣ ਕਾਰਨ ਸਿੱਖ ਸੰਗਤ ਵਿੱਚ ਇਸ ਦੀ ਹੋਰ ਵਧੇਰੇ ਖਿੱਚ ਪੈਦਾ ਹੋ ਰਹੀ ਹੈ।