ਜੇਕਰ ਤੁਸੀ ਵੀ ਕਸਟਮਰ ਕੇਅਰ ਦਾ ਨੰਬਰ ਆਪਣੇ ਮੋਬਾਈਲ ਵਿਚ ਸੇਵ ਕਰਕੇ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ। ਆਨਲਾਈਨ ਠੱਗੀ ਦੇ ਵਧਦੇ ਮਾਮਲਿਆਂ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇੱਕ ਗਾਹਕ ਨੂੰ ਮੋਬਾਈਲ ‘ਚ ਪਹਿਲਾਂ ਤੋਂ ਸੇਵ ਕੀਤੇ ਕਸਟਮਰ ਕੇਅਰ ਨੰਬਰ ‘ਤੇ ਕਾਲ ਕਰਨਾ ਅਤੇ ਮਦਦ ਲੈਣਾ ਮਹਿੰਗਾ ਸਾਬਤ ਹੋਇਆ ਹੈ। ਕਸਟਮਰ ਕੇਅਰ ਨੰਬਰ ‘ਤੇ ਗੱਲ ਕਰਨ ਵਾਲੇ ਵਿਅਕਤੀ ਨੇ ਠੱਗੀ ਮਾਰ ਕੇ ਖਾਤੇ ‘ਚੋਂ 89 ਹਜ਼ਾਰ ਰੁਪਏ ਕਢਵਾ ਲਏ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਠੱਗੀ ਦਾ ਸ਼ਿਕਾਰ ਹੋਏ ਕਮਲਜੀਤ ਸਿੰਘ ਠਾਕੁਰ ਨੇ ਪੁਲਿਸ ਕੋਲ ਦਰਜ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੇਟੀਐਮ ਖਾਤਾ ਬੈਂਕ ਖਾਤੇ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਚਲਾਉਣ ਵਿੱਚ ਦਿੱਕਤ ਆ ਰਹੀ ਸੀ। ਇਸ ਨੂੰ ਠੀਕ ਕਰਨ ਲਈ ਉਸ ਨੇ ਮੋਬਾਈਲ ‘ਚ ਪਹਿਲਾਂ ਤੋਂ ਸੇਵ ਕੀਤੇ ਕਸਟਮਰ ਕੇਅਰ ਨੰਬਰ ‘ਤੇ ਕਾਲ ਕੀਤੀ। ਉਥੋਂ ਜਵਾਬ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਕੰਪਨੀ ਦੇ ਪ੍ਰਤੀਨਿਧੀ ਵਜੋਂ ਪੇਸ਼ ਕੀਤਾ ਅਤੇ ਖਾਤੇ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਮੰਗੀ।
ਸ਼ਿਕਾਇਤਕਰਤਾ ਦੇ ਦੱਸਿਆ ਕਿ ਆਪਣੇ ਆਪ ਨੂੰ ਕੰਪਨੀ ਦੇ ਪ੍ਰਤੀਨਿਧੀ ਵੱਜੋਂ ਦੱਸਣ ਵਾਲੇ ਵਿਅਕਤੀ ਨੇ ਜਾਣਕਾਰੀ ਲੈਣ ਤੋਂ ਬਾਅਦ ਉਸ ‘ਤੋਂ OTP ਨੰਬਰ ਮੰਗਿਆ ਜੋ ਕਿ ਉਸ ਨੇ ਦੇ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਇਕ ਤੋਂ ਬਾਅਦ ਇਕ 4 ਲੈਣ-ਦੇਣ ਕੀਤੇ ਅਤੇ ਖਾਤੇ ਵਿਚੋਂ 89 ਹਜ਼ਾਰ ਰੁਪਏ ਕਢਵਾ ਲਏ। ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੁਕਤਸਰ ‘ਚ ਕਹਿਰ ਬਣਿਆ ਮੀਂਹ, ਅਸਮਾਨੀ ਬਿਜਲੀ ਡਿੱਗੀ, ਘਰ ਦੀ ਛਤ ਡਿੱਗੀ, ਸਮਾਨ ਸੜ ਕੇ ਸੁਆਹ
ਵੀਡੀਓ ਲਈ ਕਲਿੱਕ ਕਰੋ -: