Tarn Taran police : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਕਾਫੀ ਦੇਰ ਤੋਂ ਚੱਲ ਰਹੀ ਹੈ। ਇਸੇ ਅਧੀਨ IPS/SSP ਸ਼੍ਰੀ ਧਰੂਮਨ ਐੱਚ. ਨਿੰਬਾਲੇ ਵੱਲੋਂ ਜਿਲ੍ਹਾ ਤਰਨਤਾਰਨ ਵਿਖੇ ਵੀ ਨਸ਼ਿਆਂ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸੇ ਅਧੀਨ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੀਆਂ ਜਾਇਦਾਦਾਂ ਨੂੰ ਫਰੀਜ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਥਾਣਾ ਸਰਹਾਲੀ ਦੀ ਹੱਦ ਅੰਦਰ ਪੈਂਦੇ ਨਸ਼ਾ ਸਮੱਗਲਰ ਦੋਸ਼ੀ ਰਸ਼ਪਾਲ ਸਿੰਘ ਉਰਫ ਸ਼ਾਲੂ ਦੀ 1 ਕਰੋੜ 60 ਲੱਖ ਰੁਪਏ ਦੀ ਜਾਇਦਾਦ ਨੂੰ ਫਰੀਜ ਕੀਤਾ ਗਿਆ। ਤਰਨਤਾਰਨ ਪੁਲਿਸ ਨੂੰ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਜਾਇਦਾਦ ਨੂੰ ਫਰੀਜ ਕਰਨ ਦੇ ਆਰਡਰ ਮਿਲੇ ਸਨ।
ਮੁਕੱਦਮਾ ਨੰਬਰ 301 ਮਿਤੀ 15.11.2014 ਜੁਰਮ 22/22/29/61/85 ਐੱਨ. ਡੀ. ਪੀ. ਸੀ. ਐਕਟ ਥਾਣਾ ਸਿਟੀ ਪੱਟੀ ਜਿਥੇ ਕੁੱਲ ਰਿਕਵਰੀ 206 ਗ੍ਰਾਮ ਹੈਰੋਇਨ ਅਤੇ 150 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ ਸੀ ਦਾ ਰਿਹਾਇਸ਼ੀ ਘਰ ਫਰੀਜ ਕਰ ਦਿੱਤਾ ਗਿਆ ਹੈ ਜਿਸ ਦੀ ਕੀਮਤ 1 ਕਰੋੜ 60 ਲੱਖ ਰੁਪਏ ਹਨ। ਦੱਸਣਯੋਗ ਹੈ ਕਿ ਕੁਝ ਦੇਰ ਪਹਿਲਾਂ ਪਿੰਡ ਪੰਡੋਰੀ ਗੋਲਾਂ ਵਿਖੇ ਨਸ਼ੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁਲਜ਼ਮ ਰਸ਼ਪਾਲ ਸਿੰਘ ਉਰਫ ਸ਼ਾਲੂ ਤੇ ਉਸਦੇ ਭਰਾ ਗੁਰਪਾਲ ਸਿੰਘ ‘ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਜੋ ਗੁਰਪਾਲ ਸਿੰਘ ਪੁੱਤਰ ਬੂਟਾ ਸਿੰਘ ਉਕਤ ਦੀ ਜਾਇਦਾਦ ਨੂੰ ਤਰਨਤਾਰਨ ਪੁਲਿਸ ਵੱਲੋਂ ਫਰੀਜ ਕਰ ਦਿੱਤਾ ਗਿਆ ਸੀ।
ਤਰਨਤਾਰਨ ਪੁਲਿਸ ਵੱਲੋਂ ਪਹਿਲਾਂ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਫੀ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ ਇਸੇ ਅਧੀਨ ਪੁਲਿਸ ਵੱਲੋਂ ਹੁਣ ਤੱਕ 91 ਨਸ਼ਾ ਸਮਗਲੱਰਾਂ ਦੀ ਜਾਇਦਾਦ ਨੂੰ ਫਰੀਜ ਕੀਤਾ ਜਾ ਚੁੱਕਾ ਹੈ ਜਿਸ ਦੀ ਕੀਮਤ ਲਗਭਗ 1,16,98,93,11 ਰੁਪਏ ਬਣਦੀ ਹੈ।