The administration will give Kusum : ਜਲੰਧਰ ਦੀ 15 ਸਾਲਾ ਕੁਸੁਮ ਨੂੰ ਉਸ ਦੀ ਬਹਾਦੁਰੀ ਲਈ ਪ੍ਰਸ਼ਾਸਨ ਵੱਲੋਂ 51000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਡੀਸੀ ਘਣਸ਼ਿਆਮ ਥੋਰੀ ਨੇ ਕੀਤਾ। ਇਹ ਇਨਾਮ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀਐਸਆਰ) ਫੰਡ ਵਿੱਚੋਂ ਦਿੱਤਾ ਜਾਵੇਗਾ। ਡੀਸੀ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਜਲੰਧਰ ਵਿੱਚ ’ਬੇਟੀ ਬਚਾਓ-ਬੇਟੀ ਪੜ੍ਹਾਓ’ ਪ੍ਰੋਗਰਾਮ ਅਧੀਨ ਕੁਸੁਮ ਦੇ ਨਾਂ ’ਤੇ ਸ਼ੁਭੰਕਰ ਦੀ ਘੁੰਢ ਚੁਕਾਈ ਕਰੇਗਾ। ਉਥੇ ਹੋਰ ਲੜਕੀਆਂ ਨੂੰ ’ਦਾਦੀ ਕੀ ਲਾਡਲੀ’ ਆਨਲਾਈਨ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂਕਿ ਲੜਕੀਆਂ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਸਕਣ ਕਿ ਕਿਵੇਂ ਉਨ੍ਹਾਂ ਦੀ ਦਾਦੀਆਂ ਉਨ੍ਹਾਂ ਦਾ ਸਮਰਥਨ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਵਸ੍ਰੇਸ਼ਠ ਤਿੰਨ ਲੜਕੀਆਂ ਨੂੰ 10000 ਰੁਪਏ, 5000 ਰੁਪਏ ਅਤੇ 2000 ਰੁਪਏ ਦਾ ਨਕਦ ਇਨਾਮ ਮਿਲੇਗਾ। ਕੁਸੁਮ ਦੇ ਪਰਿਵਾਰ ਨੇ ਉਸ ਨੂੰ ਐਨਸੀਸੀ ਅਤੇ ਤਾਈਕਵਾਂਡੋ ਲਈ ਪ੍ਰੇਰਿਤ ਕੀਤਾ, ਜਿਸ ਨੇ ਉਸ ਵਿੱਚ ਵਿਸ਼ਵਾਸ ਪੈਦਾ ਕੀਤਾ ਅਤੇ ਗੁੱਟ ’ਤੇ ਗੰਭੀ ਸੱਟ ਲੱਗਣ ਦੇ ਬਾਵਜੂਦ ਘਟਨਾ ਦੌਰਾਨ ਉਸ ਨੇ ਹਿੰਮਤ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਗੁਰਮਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੁਸਮ ਦੇ ਨਾਂ ’ਤੇ ’ਸ਼ੁਭੰਕਰ’ ਦੀ ਛੇਤੀ ਹੀ ਘੁੰਢ ਚੁਕਾਈ ਕੀਤੀ ਜਾੇਵਗੀ।
ਦੱਸਣਯੋਗ ਹੈ ਕਿ ਦੀਨ ਦਿਆਲ ਉਪਾਧਿਆਏ ਨਗਰ ਵਿੱਚ 15 ਸਾਲਾ ਕੁਸੁਮ ਦੀ ਬਹਾਦੁਰੀ ਨਾਲ ਫੜੇ ਗਏ ਲੁਟੇਰੇ ਅਵਿਨਾਸ਼ ਉਰਫ ਆਸ਼ੂ ਦਾ ਮੰਗਲਵਾਰ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ। ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਕ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਹੈ। ਅਵਿਨਾਸ਼ ਦੇ ਨਾਲ ਵਿਨੋਦ ਕੁਮਾਰ ਗੀਕਾ ਦੀ ਭਾਲ ਵਿੱਚ ਪੁਲਿਸ ਨੇ ਰਾਮਾਮੰਡੀ ਦੀ ਰੇਲਵੇ ਕਾਲੋਨੀ ਵਿੱਚ ਰੇਡ ਕੀਤੀ। ਉਥੋਂ ਪੁਲਿਸ ਨੂੰ ਪਤਾ ਲੱਗਾ ਕਿ ਵਿਨੋਦ ਦੀ ਫੈਮਿਲੀ ਕੁਆਰਟਰ ਖਾਲੀ ਚੁੱਕੀ ਹੈ, ਕਿਉਂਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਪੁਲਿਸ ਨੂੰ ਮੁਹੱਲੇ ਤੋਂ ਵਿਨੋਦ ਦੀ ਫੋਟੋ ਮਿਲੀ ਹੈ। ਵਿਨੋਦ ਦੇ ਕੋਲ ਇੱਕ ਬਾਈਕ ਵੀ ਹੈ। ਪੁਲਿਸ ਵਿਨੋਦ ਤੱਕ ਪਹੁੰਚਣ ਲਈ ਉਸ ਦੀ ਫੈਮਿਲੀ ਨੂੰ ਟ੍ਰੇਸ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੁਸੁਮ ਦੀ ਬਹਾਦੁਰੀ ਨਾਲ ਇੱਕ ਲੁਟੇਰਾ ਫੜਿਆ ਗਿਆ, ਜਦਕਿ ਦੂਸਰਾ ਫਰਾਰ ਹੋ ਗਿਆ ਸੀ।