The captain appealed : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਟੀਕਿਆਂ ਦੇ ਭੰਡਾਰ ‘ਤੇ ਚਿੰਤਾ ਪ੍ਰਗਟਾਈ ਤੇ ਦੱਸਿਆ ਕਿ ਸਾਡੇ ਕੋਲ ਕੋਰੋਨਾ ਟੀਕਿਆਂ ਦਾ ਸਟਾਕ 50,000 ਤੋਂ ਵੀ ਘੱਟ ਰਹਿ ਗਿਆ ਹੈ। ਕੇਂਦਰ ਵੱਲੋਂ 1-15 ਮਈ ਤੱਕ ਸਿਰਫ 6 ਲੱਖ ਖੁਰਾਕ ਦਿੱਤੀ ਗਈ ਹੈ। ਭਾਵ ਇੱਕ ਦਿਨ ਵਿੱਚ 40 ਹਜ਼ਾਰ ਟੀਕੇ। ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਅਪੀਲ ਕੀਤੀ ਕਿ ਰਾਜ ਵਿੱਚ ਕੋਵਿਡ 19 ਦੇ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਵਿਚ ਟੀਕਿਆਂ ਦੇ ਭੰਡਾਰ ਨੂੰ ਛੇਤੀ ਤੋਂ ਛੇਤੀ ਵਧਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਜਲਦੀ ਵੈਕਸੀਨੇਸ਼ਨ ਕੀਤੀ ਜਾ ਸਕੇ ਤੇ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।