The Education Department : ਜਲੰਧਰ : ਹੁਣ ਘੱਟ ਉਮਰ ‘ਚ ਹੀ ਬੱਚਿਆਂ ਨੂੰ ਸੰਸਕਾਰਾਂ ਦਾ ਪਾਠ ਪੜ੍ਹਾ ਕੇ ਉਨ੍ਹਾਂ ਨੂੰ ਜੀਵਨ ਦੀ ਅਹਿਮੀਅਤ ਦੱਸੀ ਜਾਵੇਗੀ। ਸਰਕਾਰ ਨੇ ਇਸ ਨੂੰ ਧਿਆਨ ‘ਚ ਰੱਖਦੇ ਹੋਏ ਸੂਬੇ ਭਰ ਦੇ ਸਰਕਾਰੀ, ਏਡਿਡ, ਐਫਲੀਏਟਿਡ, ਐਸੋਸੀਏਟ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਵਾਗਤ ਜ਼ਿੰਦਗੀ ਮਤਲਬ ਵੈਲਕਮ ਲਾਈਫ ਵਿਸ਼ਾ ਜੋੜਿਆ ਗਿਆ ਹੈ। ਇਹ ਵਿਸ਼ਾ ਸਾਰਿਆਂ ਲਈ ਲਾਜ਼ਮੀ ਹੋਵੇਗਾ। ਇਸ ਨੂੰ ਉਨ੍ਹਾਂ ਦੇ ਮੁਲਾਂਕਣ ਦਾ ਹਿੱਸਾ ਬਣਾਇਆ ਜਾਵੇਗਾ। ਇਸ ਲਈ ਵਿਭਾਗ ਵੱਲੋਂ 2 ਤੋਂ 3 ਨੋਡਲ ਅਫਸਰ ਲਗਾਏ ਜਾ ਰਹੇ ਹਨ। ਇਸ ‘ਚ ਪ੍ਰਿੰਸੀਪਲ, ਲੈਕਚਰਾਰ ਤੇ ਅਧਿਆਪਕ ਸ਼ਾਮਲ ਕੀਤੇ ਗਏ ਹਨ। ACERT ਵੱਲੋਂ ਮਾਹਿਰਾਂ ਦੀ ਮਦਦ ਨਾਲ ਵੈਲਕਮ ਲਾਈਫ ਦਾ ਸਿਲੇਬਸ ਤਿਆਰ ਕਰ ਲਿਆ ਗਿਆ ਹੈ। ਬੋਰਡ ਨੇ ਕਿਤਾਬਾਂ ਵੀ ਛਪਾ ਲਈਆਂ ਹਨ।
ਕੋਰੋਨਾ ਸੰਕਟ ਕਾਰਨ ਲੱਗੇ ਲੌਕਡਾਊਨ ਕਾਰਨ ਲੋਕਾਂ ਦਾ ਕੰਮਕਾਜ ਬੰਦ ਹੋਇਆ ਤਾਂ ਕਿਸੇ ਦੀ ਨੌਕੀਰ ਚਲੀ ਗਈ। ਇਸ ਦੌਰਾਨ ਹਰ ਕੋਈ ਘਰ ‘ਚ ਹੀ ਕੈਦੀ ਬਣ ਕੇ ਰਹਿ ਗਿਆ ਤੇ ਭਾਰੀ ਤਣਾਅ ਦੀ ਸਥਿਤੀ ਤੋਂ ਲੰਘ ਰਿਹਾ ਹੈ। ਅਜਿਹੀ ਮੁਸ਼ਕਲ ਘੜੀ ‘ਚ ਕਿਵੇਂ ਆਪਣਾ ਮਨੋਬਲ ਮਜ਼ਬੂਤ ਰੱਖਿਆ ਜਾਵੇ ਤੇ ਹਰ ਹਾਲਾਤ ਨਾਲ ਲੜਨ ਲਈ ਸਰੀਰ ਨੂੰ ਸਿਹਤੰਦ ਰੱਖਿਆ ਜਾਵੇ, ਇਹ ਸਾਰਾ ਬੱਚਿਆਂ ਨੂੰ ਸਿਖਾਉਣ ਦੇ ਉਦੇਸ਼ ਨਾਲ ਹੀ ਵਿਭਾਗ ਨੇ ਇਹ ਨਵਾਂ ਵਿਸ਼ਾ ਸਿਲੇਬਸ ‘ਚ ਜੋੜਿਆ ਹੈ। ਹਰ ਬੱਚਾ ਜੀਵਨ ਦੀ ਕੀਮਤ ਸਮਝੇ ਤੇ ਹਾਲਾਤਾਂ ਤੋਂ ਹਾਰ ਕੇ ਕੋਈ ਗਲਤ ਕਦਮ ਨਾ ਚੁੱਕੇ। ਵਿਦਿਆਰਥੀ ਮੁਸ਼ਕਲ ਦੌਰ ‘ਚ ਵੀ ਖੁਦ ਨੂੰ ਸਾਕਾਰਾਤਮਕ ਰੱਖਦੇ ਹੋਏ ਤਣਾਅ ਤੋਂ ਦੂਰ ਰਹਿਣਾ ਸਿੱਖ ਸਕਣ।