The first and : ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਭਲਕੇ 11 ਮਈ 2021 ਤੋਂ ਕੋਵਿਡਸ਼ਿਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਹੇਠ ਲਿਖਿਆਂ ਕੇਂਦਰਾਂ ‘ਤੇ ਦਿੱਤੀ ਜਾਵੇਗੀ।
UPHC ਸ਼ਿਵਪੁਰੀ, UPHC ਸਲੇਮਟਾਬਰੀ, UCHC ਸੁਭਾਸ਼ ਨਗਰ, UPHC ਮਹਾਰਾਣਾ ਪ੍ਰਤਾਪ ਨਗਰ, MCH ਵਰਧਮਾਨ, ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ, ਅਰਬਨ ਅਸਟੇਟ, ਫੇਜਡ-1, ਸਿਵਲ ਹਸਪਤਾਲ ਲੁਧਿਆਣਾ, UCHC ਸੀ. ਐੱਸ. ਕੰਪਲੈਕਸ, UPHC ਢੋਲੇਵਾਲ, UPHC ਭਗਵਾਨ ਨਗਰ, UPHC ਗਿਆਸਪੁਰ, UPHC ਸ਼ਿਮਲਾਪੁਰੀ, UPHC ਮੁਰਾਰਪੁਰਾ, ਕੋਟ ਮੰਗਲ ਸਿੰਘ, UPHC ਜਨਤਾ ਨਗਰ, ਆਰ. ਸੀ. ਮਾਡਲ ਗ੍ਰਾਮ, ਆਯੁਰਵੈਦਿਕ ਹਸਪਤਾਲ ਮਾਡਲ ਗ੍ਰਾਮ, UPHC ਅਬਦੁਲਪੁਰ ਬਸਤੀ, UPHC ਡੁਗਰੀ UCHC ਜਵੱਦੀ ਵਿਖੇ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਆਪਣੇ ਨੇੜਲੇ ਖੇਤਰਾਂ ਵਿਚ ਜਾ ਕੇ ਕੋਵਿਡਸ਼ੀਡ ਦੀ ਪਹਿਲੀ ਤੇ ਦੂਜੀ ਡੋਜ਼ ਲਗਵਾ ਸਕਦੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਲੁਧਿਆਣਾ ਵਿਚ 18-44 ਸਾਲ ਦੇ ਨਿਰਮਾਣ ਮਜ਼ਦੂਰਾਂ ਲਈ ਕੋਵਿਡ ਟੀਕਾਕਰਣ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ । ਕਿੱਕ ਮੁਹਿੰਮ ਦੀ ਸ਼ੁਰੂਆਤ ਸ੍ਰੀ ਬਿੰਦਰਾ ਨੇ ਕੀਤੀ ਤੇ ਕਿਹਾ ਕਿ ਟੀਕਾ ਮੁਹਿੰਮ ਇਸ ਵਾਇਰਸ ਨਾਲ ਛੇਤੀ ਤੋਂ ਛੇਤੀ ਟਾਕਰਾ ਕਰਨ ਅਤੇ ਇਸ ਤੋਂ ਬਾਹਰ ਨਿਕਲਣ ਦਾ ਇੱਕੋ-ਇੱਕ ਢੰਗ ਹੈ। ਜੁਆਇੰਟ ਕਮਿਸ਼ਨਰ ਆਫ ਪੁਲਿਸ ਜੇ ਏਲਨਚੇਜ਼ੀਅਨ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਕਿਹਾ ਕਿ ਉਸਾਰੀ ਮਜ਼ਦੂਰਾਂ ਨੂੰ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪਹਿਲ ਦੇ ਤੌਰ ‘ਤੇ ਟੀਕਾ ਲਗਵਾਇਆ ਜਾਵੇਗਾ। ਬਿੰਦਰਾ ਨੇ ਕਿਹਾ ਕਿ ਇਹ ਟੀਕਾ ਉਨ੍ਹਾਂ ਨੂੰ ਵਾਇਰਸ ਦੇ ਵਿਰੁੱਧ ਬਚਾਅ ਦੇਵੇਗਾ ।