The first dose : ਚੰਡੀਗੜ੍ਹ : ਕੋਰੋਨਾ ਵੈਕਸੀਨ ਨੂੰ ਲੈ ਕੇ ਰਾਹਤ ਭਰੀ ਖਬਰ ਚੰਡੀਗੜ੍ਹ ਤੋਂ ਆਈ ਹੈ। ਚੰਡੀਗੜ੍ਹ PGI ‘ਚ ਵੈਕਸੀਨ ਦੇ ਟ੍ਰਾਇਲ ‘ਚ ਵੱਡੀ ਸਫਲਤਾ ਮਿਲੀ ਹੈ। ਪੀ. ਜੀ. ਆਈ. ‘ਚ ਸਾਰੇ ਆਕਸਫੋਰਡ ਕੋਵਿਡਸ਼ਿਲਡ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ ਅਤੇ ਇਸ ਦਾ ਰਿਸਪਾਂਸ ਹੁਣ ਤੱਕ ਚੰਗਾ ਰਿਹਾ ਹੈ। ਇਥੇ ਹੁਣ ਤੱਕ 42 ਵਲੰਟੀਅਰ ਨੂੰ ਆਕਸਫੋਰਡ ਕੋਵਿਡਸ਼ੀਲਡ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਪੀ. ਜੀ. ਆਈ. ਦੇ ਵਾਇਰੋਲਾਜੀ ਡਿਪਾਰਟਮੈਂਟ ਦੀ ਪ੍ਰੋ. ਮਿਨੀ ਪੀ ਸਿੰਘ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਵਲੰਟੀਅਰ ‘ਚ ਪਹਿਲੀ ਡੋਜ ਤੋਂ ਬਾਅਦ ਕੋਈ ਖਤਰਨਾਕ ਲੱਛਣ ਸਾਹਮਣੇ ਨਹੀਂ ਆਏ ਹਨ। ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵੈਕਸੀਨ ਕੋਰੋਨਾ ਵਾਇਰਸ ਨਾਲ ਲੜਨ ‘ਚ ਕਾਰਗਰ ਸਾਬਤ ਹੋ ਸਕਦੀ ਹੈ ਪਰ ਦੂਜੀ ਡੋਜ਼ ਦੇ ਟ੍ਰਾਇਲ ਤੋਂ ਬਾਅਦ ਹੀ ਇਸ ਦਾ ਫੈਸਲਾ ਲਿਆ ਜਾਵੇਗਾ ਜਿਨ੍ਹਾਂ ਵਲੰਟੀਅਰਸ ਨੂੰ ਹੁਣ ਤੱਕ ਪਹਿਲੀ ਡੋਜ਼ ਦਿੱਤੀ ਗਈ ਹੈ, ਉਨ੍ਹਾਂ ਨੂੰ ਪੀ. ਜੀ. ਆਈ. ਦੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ।
ਆਕਸਫੋਰਡ ਕੋਵਿਡਸ਼ੀਲਡ ਵੈਕਸੀਨ ਦੇ ਹਿਊਮਨ ਟ੍ਰਾਇਲ ਲਈ 68 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ। ਪੀ. ਜੀ. ਆਈ. ‘ਚ ਪਹਿਲਾਂ ਹੀ ਇਸ ਵੈਕਸੀਨ ਦੇ ਟ੍ਰਾਇਲ ਲਈ 400 ਲੋਕਾਂ ਨੂੰ ਰਜਿਸਟਰ ਕੀਤਾ ਜਾ ਚੁੱਕਾ ਹੈ। ਵੈਕਸੀਨ ਦੇ ਟ੍ਰਾਇਲ ਲਈ ਹੁਣ ਤੱਕ ਉਨ੍ਹਾਂ ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ ਜੋ 18 ਸਾਲ ਤੋਂ ਉਪਰ ਹਨ। ਪ੍ਰੋ. ਮਿਨੀ ਨੇ ਕਿਹਾ ਕਿ ਹੁਣ 42 ਵਲੰਟੀਅਰਸ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਇਨ੍ਹਾਂ ਨੂੰ ਵੱਖ-ਵੱਖ ਦਿਨ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਇਸ ਕਾਰਨ ਹੁਣ ਇਨ੍ਹਾਂ ਦੇ 28 ਦਿਨ ਪੂਰੇ ਹੋਣ ਤੋਂ ਬਾਅਦ 29ਵੇਂ ਦਿਨ ਦੂਜੀ ਡੋਜ਼ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹੀ ਟ੍ਰਾਇਲ ਦੀ ਸਫਲਤਾ ਦਾ ਪਤਾ ਲੱਗੇਗਾ ਉਂਝ ਸਫਲ ਟ੍ਰਾਇਲ ਨੂੰ ਤਾਂ 6 ਮਹੀਨੇ ਦਾ ਸਮਾਂ ਲੱਗੇਗਾ ਪਰ ਦੂਜੀ ਡੋਜ਼ ਦੇਣ ਤੋਂ ਬਾਅਦ ਜੇਕਰ ਵਲੰਟੀਅਰ ‘ਚ ਕੋਈ ਖਤਰਨਾਕ ਲੱਛਣ ਸਾਹਮਣੇ ਨਹੀਂ ਆਉਂਦੇ ਹਨ ਤਾਂ ਇਸ ਨਾਲ ਸਪੱਸ਼ਟ ਹੋ ਜਾਵੇਗਾ ਕਿ ਵੈਕਸੀਨ ਹਿਊਮਨ ਬਾਡੀ ਦੀ ਸੇਫਟੀ ਦੇ ਲਿਹਾਜ਼ ਨਾਲ ਸਹੀ ਹੈ।
ਪ੍ਰੋ. ਮਿਨੀ ਨੇ ਦੱਸਿਆ ਕਿ ਪੀ. ਜੀ. ਆਈ. ਦੇ ਸਰਵੇ ‘ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। 66 ਵਲੰਟੀਅਰ ‘ਚੋਂ ਸਕਰੀਨਿੰਗ ਦੌਰਾਨ 5 ‘ਚ ਪਹਿਲਾਂ ਤੋਂ ਹੀ ਐਂਟੀਬਾਡੀ ਮਿਲੀ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ 5 ਲੋਕਾਂ ਨੂੰ 7.6 ਫੀਸਦੀ ਕੋਰੋਨਾ ਹੋਇਆ ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਅਤੇ ਉਨ੍ਹਾਂ ਦੇ ਸਰੀਰ ‘ਚ ਐਂਟੀਬਾਡੀ ਬਣਦੀ ਰਹੀ ਜੋ ਕਿ ਸੇਰੋ ਸਰਵੇ ‘ਚ ਪਤਾ ਲੱਗਾ।