The great hero : ਬੀਬੀ ਨਿਰਭੈ ਕੌਰ ਇੱਕ ਮਹਾਨ ਸੂਰਬੀਰ ਸਿੰਘਣੀ ਹੋਈ ਹੈ । ਬੀਬੀ ਨਿਰਭੈ ਕੌਰ ਜੰਗ ਬਹਾਦਰ ਸਿੰਘ ਦੇ ਘਰ ਮਾਤਾ ਦਾਤਾਰ ਕੌਰ ਦੀ ਕੁਖੋਂ ਕਰਤਾਰਪੁਰ ( ਜਲੰਧਰ ) ਵਿਚ ਪੈਦਾ ਹੋਈ । ਨਿਰਭੈ ਨੂੰ ਮਾਂ ਪਿਉ ਨੇ ਪੁੱਤਾਂ ਵਾਂਗ ਲਾਡਾਂ ਨਾਲ ਪਾਲਿਆ । ਜਦੋਂ ਇਹ ਵੱਡੀ ਹੋਈ ਤਾਂ ਇਸ ਨੂੰ ਅੰਮ੍ਰਿਤ ਛਕਾ ਕੇ ਮਰਦਾਵੇਂ ਲਿਬਾਸ ਵਿਚ ਤਿਆਰ ਬਰ ਤਿਆਰ ਕੀਤਾ। ਇਨ੍ਹਾਂ ਦੇ ਪਿਤਾ ਵਾਹੀ ਦਾ ਕੰਮ ਵੀ ਕਰਦੇ ਸਨ। ਜੇ ਲੋੜ ਪਵੇ ਤਾਂ ਸਿੰਘ ਮਹਿੰਮਾ ਤੇ ਵੀ ਲੈ ਜਾਂਦੇ ਤੇ ਪਿਛੋਂ ਨਿਰਭੈ ਮੁੰਡਿਆਂ ਵਾਂਗ ਸਾਰਾ ਘਰ ਦਾ ਕੰਮ ਕਰਦੀ । ਪਿਤਾ ਨੇ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿੱਤੀ । ਜੰਗਲ ਵਿਚ ਜਾ ਕੇ ਨਿੱਕੇ ਰੁੱਖਾਂ ਨੂੰ ਕਿਰਪਾਨ ਨਾਲ ਕੱਟ ਕੇ ਖੇਡਾਂ ਕਰਦੀ । ਚੁੰਗੀਆਂ ਲਾਉਂਦੀ ਫਿਰਦੀ । ਨਿਰਭੈ 22 ਸਾਲ ਦੀ ਸ਼ੈਲ ਸੁਣਖੀ ਮੁਟਿਆਰ ਹੋ ਗਈ ਹੈ । ਇਸ ਦੀਆਂ ਸਖੀਆਂ ਸਹੇਲੀਆਂ ਵੀ ਇਸ ਕੋਲੋਂ ਕੁਝ ਸ਼ਸਤਰ ਚਲਾਉਣੇ ਸਿੱਖ ਗਈਆਂ ਹਨ । ਨਿਰਭੈ ਕੌਰ ਦਾ ਵਿਆਹ ਇਕ ਛੇ ਫੁੱਟ ਜੁਆਨ ਸੈਲ ਸ਼ਬੀਲੇ ਸੈਨਿਕ ਹਰਬੇਲ ਸਿੰਘ ਸਪੁੱਤਰ ਝੰਡਾ ਸਿੰਘ ਨਾਲ ਪੂਰਨ ਗੁਰ ਮਰਿਆਦਾ ਨਾਲ ਕਰ ਦਿੱਤਾ ।
ਸ਼ਿਵ ਦਿਆਲ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ਾਹੂਕਾਰ ਸੀ । ਗੁਰਦੁਆਰਾ ਸਾਹਿਬ ਦੇ ਕਿਲ੍ਹੇ ਹੇਠ ਇਸ ਦਾ ਹੱਟ ਸੀ । ਸ਼ਿਵ ਦਿਆਲ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ । ਇਸ ਦੀ ਵੱਡੀ ਲੜਕੀ ਕਾਂਤਾ ਦਾ ਵਿਆਹ ਰਚਿਆ ਹੋਇਆ । ਅੱਧੀ ਰਾਤ ਤੱਕ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਰਹੀਆਂ । ਨਿਰਭੈ ਕੌਰ ਜਿਹੜੀ ਆਪਣੇ ਸਹੇਲੀ ਦੇ ਵਿਆਹ ਦੇ ਗੀਤਾਂ ਵਿਚੋਂ ਵਿਹਲੀ ਹੋ ਕੇ ਘਰ ਜਾ ਰਹੀ ਸੀ ਤਾਂ ਦੇ ਮੁਗਲ ਜ਼ਾਦਿਆਂ ਇਸੇ ਵੇਲੇ ਇਕੱਲੀ ਜਾਂਦਿਆ ਵੇਖ ਲਲਕਾਰਿਆ ਤੇ ਕਿਹਾ ਕਿ ਜਾਣੇ ਨਾ ਪਾਏ ਨਿਰਭੈ ਕੌਰ ਨੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਕੱਢ ਲਲਕਾਰਨ ਵਾਲੇ ਦੀ ਬਾਂਹ ਲਾਹ ਸੁੱਟੀ ਉਹ ਚੀਕਾਂ ਮਾਰਦਾ ਭੱਜ ਗਿਆ । ਦੂਜਾ ਵੀ ਪਿਛੇ ਹਰਨ ਹੋ ਗਿਆ । ਉਧਰੋਂ ਬਾਬਾ ਵਡਭਾਗ ਸਿੰਘ ਨੇ ਆਪਣੇ ਕਿਲੇ ਤੋਂ ਤੇ ਦਾਗੀਆਂ । ਭਜਦੌੜ ਮੱਚ ਗਈ । ਲੋਕਾਂ ਡਰਦਿਆਂ ਕਿ ਤੁਰਕ ਨਾ ਲੈ ਜਾਣ ਆਪਣੀਆਂ ਧੀਆਂ ਭੈਣਾਂ ਭੜੋਲਿਆ ਵਿੱਚ ਲੁਕਾ ਦਿੱਤੀਆਂ । ਜਹਾਨ ਖਾਂ ਤੇ ਨਾਸਰ ਅੱਲੀ ਨੇ ਸਾਰੇ ਕਰਤਾਰਪੁਰ ਵਿਚ ਇਕ ਵੱਜੋਂ ਕਤਲੇਆਮ ਦਾ ਹੁਕਮ ਦੇ ਦਿੱਤਾ ।
ਬੀਬੀ ਨਿਰਭੈ ਕੌਰ ਜੀ ਤੋਂ ਖਰੀਆਂ ਖਰੀਆਂ ਤੇ ਸਿਖਿਆ ਵਾਲੀਆਂ ਗੱਲਾਂ ਸੁਣ ਹਾਕਮਾਂ ਨੇ ਕਤਲੇਆਮ ਦਾ ਹੁਕਮ ਬੰਦ ਕਰ ਦਿੱਤਾ । ਪਰ ਫਿਰ ਵੀ ਬੜਾ ਕੁਝ ਲੁੱਟ ਮਾਰ ਕਰ ਕੇ ਲੈ ਗਏ।ਉਧਰ ਨਿਰਭੈ ਕੌਰ ਨੇ ਕੁਝ ਸਹੇਲੀਆਂ ਨੂੰ ਅੰਮ੍ਰਿਤਪਾਨ ਕਰਾ ਨਾਲ ਲੈ ਲਿਆ । ਤੇ ਇਨ੍ਹਾਂ ਦਾ ਵੀ ਨੌਜੁਆਨ ਸਿੱਖਾਂ ਜਿਹੜੇ ਜੰਗਲਾਂ ਵਿਚ ਵਿਚਰ ਰਹੇ ਸਨ ਨਾਲ ਵਿਆਹ ਕਰਾ ਦਿੱਤਾ ਤੇ ਬਾਹਰ ਆਪਣੇ ਪਤੀਆਂ ਨਾਲ ਰਹਿਣ ਲੱਗ ਪਈਆਂ । ਇਸ ਤਰਾਂ ਇਨ੍ਹਾਂ ਨੇ ਘਲੂਘਾਰੇ ਵੀ ਆਪਣਿਆਂ ਸਰੀਰਾਂ ‘ਤੇ ਹੰਡਾਏ ਪਰ ਸਿੱਖੀ ਆਣ ਤੇ ਸਤਿਕਾਰ ਕਾਇਮ ਰੱਖਿਆ । ਜਿਸ ਦਾ ਸਿੱਖ ਇਤਿਹਾਸ ਗਵਾਹ ਹੈ ।