The minor who : ਚੰਡੀਗੜ੍ਹ ਦੇ ਸੈਕਟਰ-24 ਵਿਖੇ ਵਰਕਿੰਗ ਵੂਮੈਨ ਹੋਸਟਲ ਤੋਂ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਦਿਨ ਪਹਿਲਾਂ ਹੋਸਟਲ ਵਿੱਚ ਰਹਿਣ ਲਈ ਆਈ 16 ਸਾਲਾ ਨਾਬਾਲਗ ਇੱਥੋਂ ਗਾਇਬ ਹੋ ਗਈ ਹੈ। ਮਾਮਲੇ ‘ਚ ਹੋਸਟਲ ਦੇ ਸਹਾਇਕ ਵਾਰਡਨ ਦੀ ਸ਼ਿਕਾਇਤ ‘ਤੇ ਸੈਕਟਰ 24 ਚੌਕੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਹੋਸਟਲ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਉਥੇ ਰਹਿਣ ਵਾਲੀਆਂ ਕੁੜੀਆਂ ਦੀ ਸੁਰੱਖਿਆ ‘ਤੇ ਵੀ ਸਵਾਲ ਖੜੇ ਕੀਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਨਾਬਾਲਿਗ ਸਿਰਫ ਦੋ ਦਿਨ ਪਹਿਲਾਂ ਹੋਸਟਲ ਵਿਚ ਰਹਿਣ ਆਈ ਸੀ। ਵੀਰਵਾਰ ਰਾਤ ਨੂੰ ਹੋਸਟਲ ਵਿਚ ਸੌਂ ਗਈ। ਇਸ ਤੋਂ ਬਾਅਦ, ਸ਼ੁੱਕਰਵਾਰ ਸਵੇਰੇ 8 ਵਜੇ, ਦੇਖਿਆ ਕਿ ਨਾਬਾਲਗ ਉਥੇ ਮੌਜੂਦ ਨਹੀਂ ਹੈ। ਜਾਂਚ ਵਿਚ ਪਤਾ ਲੱਗਿਆ ਕਿ ਉਹ ਹੋਸਟਲ ਵਿਚ ਵੀ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ । ਪੁਲਿਸ ਹੁਣ ਨਾਬਾਲਗਾ ਦੀ ਫੋਨ ਕਾਲ ਵੇਰਵਿਆਂ ਦੇ ਅਧਾਰ ‘ਤੇ ਨਾਬਾਲਿਗ ਦੀ ਭਾਲ ਕਰ ਰਹੀ ਹੈ। ਪੁਲਿਸ ਰਾਮਦਰਬਾਰ ਵਿਚ ਸਥਿਤ ਪਤੇ ‘ਤੇ ਜਾ ਕੇ ਨਾਬਾਲਗ ਦੀ ਵੀ ਭਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਨਾਬਾਲਿਗਾ ਦਾ ਪਤਾ ਲਗਾ ਲਿਆ ਜਾਵੇਗਾ।






















