There were 304: ਪੰਜਾਬ ਵਿੱਚ ਅੱਜ ਕੋਰੋਨਾ ਦੇ 304 ਨਵੇਂ ਕੇਸ ਰਿਪੋਰਟ ਕੀਤੇ ਗਏ। ਹੁਣ ਤੱਕ ਸੂਬੇ ‘ਚੋਂ 4101234 ਲੋਕਾਂ ਦੇ ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 20447 ਵਿਅਕਤੀਆਂ ਦੇ ਸੈਂਪਲ ਇਕੱਠੇ ਕੀਤੇ ਗਏ। ਹੁਣ ਤੱਕ 169033 ਮਰੀਜ਼ਾਂ ਦੇ ਸੈਂਪਲ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 160655 ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ ਤੇ ਹਾਲ ਦੀ ਘੜੀ ਸੂਬੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2933 ਹੈ ਜਿਨ੍ਹਾਂ ‘ਚੋਂ 104 ਆਕਸੀਜਨ ਸਪੋਰਟ ‘ਤੇ ਹਨ ਤੇ 8 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ।
ਅੱਜ 312 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ। ਲੁਧਿਆਣੇ ਤੋਂ 26, ਜਲੰਧਰ ਤੋਂ 27, ਪਟਿਆਲੇ ਤੋਂ 21, ਐੱਸ. ਏ. ਐੱਸ. ਨਗਰ ਤੋਂ 72, ਅੰਮ੍ਰਿਤਸਰ ਤੋਂ 27, ਗੁਰਦਾਸਪੁਰ ਤੋਂ 2, ਬਠਿੰਡੇ ਤੋਂ 65, ਹੁਸ਼ਿਆਰਪੁਰ ਤੋਂ 4, ਫਿਰੋਜ਼ਪੁਰ ਤੋਂ 3, ਪਠਾਨਕੋਟ ਤੋਂ 4, ਸੰਗਰੂਰ ਤੋਂ 1, ਕਪੂਰਥਲੇ ਤੋਂ 4, ਫਰੀਦਕੋਟ ਤੋਂ 9, ਮੁਕਤਸਰ ਤੋਂ 5, ਫਾਜ਼ਿਲਕਾ ਤੋਂ 6, ਮੋਗੇ ਤੋਂ 19, ਰੋਪੜ ਤੋਂ 8, ਫਤਿਹਗੜ੍ਹ ਸਾਹਿਬ ਤੋਂ 3, ਤਰਨਤਾਰਨ ਤੋਂ 1, ਐੱਸ. ਬੀ. ਐੱਸ. ਨਗਰ ਤੋਂ 4 ਤੇ ਮਾਨਸੇ ਤੋਂ 1 ਨੂੰ ਡਿਸਚਾਰਜ ਕੀਤਾ ਗਿਆ। ਅੰਮ੍ਰਿਤਸਰ ਤੋਂ 3, ਪਟਿਆਲੇ ਤੋਂ 2 ਤੇ ਜਲੰਧਰ ਤੋਂ 1 ਵਿਅਕਤੀ ਨੇ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਦਿੱਤੀ। ਕੋਰੋਨਾ ਦੇ ਸਭ ਤੋਂ ਵੱਧ ਕੇਸ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਜਿਥੇ 84 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਪਟਿਆਲੇ ਤੋਂ 36 ਤੇ ਜਲੰਧਰ ਤੋਂ 34 ਪਾਜੀਟਿਵ ਕੇਸ ਰਿਪੋਰਟ ਕੀਤੇ ਗਏ।