This condition was : ਚੰਡੀਗੜ੍ਹ : ਨਾਬਾਲਿਗ ਲੜਕੀ ਦੀ ਸੱਸ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕੁੜੀ ਨੂੰ ਸੱਸ ਦੇ ਸਪੁਰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹਾਕੀਕੋਰਟ ਨੇ ਸ਼ਰਤ ਰੱਖੀ ਕਿ ਸੱਸ ਨੂੰ ਇਹ ਹਲਫਨਾਮਾ ਦੇਣਾ ਹੋਵੇਗਾ ਕਿ ਉਹ ਆਪਣੇ ਬੇਟੇ ਨੂੰ ਨੂੰਹ ਦੇ ਬਾਲਗ ਹੋਣ ਤੱਕ ਨੇੜੇ ਨਹੀਂ ਆਉਣ ਦੇਵੇਗੀ। ਇਸ ਲਈ ਉਸ ਨੂੰ ਇਕ ਲੱਖ ਰੁਪਏ ਦਾ ਬਾਂਡ ਭਰਨਾ ਪਵੇਗਾ। ਸ਼ਰਤ ਨਾ ਪੂਰੀ ਤਰ੍ਹਾਂ ਨਹੀਂ ਹੋਣ ਦੀ ਸੂਰਤ ਵਿੱਚ ਇਹ ਬਾਂਡ ਜ਼ਬਤ ਕਰ ਲਿਆ ਜਾਵੇਗਾ।
ਕੁਲਵਿੰਦਰ ਕੌਰ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਦੇ ਹੋਏ ਐਸਡੀਐਮ ਭੁਲੱਥ, ਕਪੂਰਥਲਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਹੁਕਮ ਤਹਿਤ ਬਾਲ ਵਿਆਹ ਰੋਕੂ ਕਾਨੂੰਨ ਅਧੀਨ ਲੜਕੇ ‘ਤੇ ਮਾਮਲਾ ਦਰਜ ਕਰਕੇ ਹਿਰਾਸਤ ‘ਚ ਅਤੇ ਲੜਕੀ ਨੂੰ ਚੀਲਡਰਨ ਪ੍ਰੋਟੇਕਸ਼ਨ ਹੋਮ ਜਲੰਧਰ ਭੇਜ ਦਿੱਤਾ ਗਿਆ ਸੀ। ਕੁੜੀ ਦੀ ਉਮਰ ਸਾਢੇ 17 ਸਾਲ। ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ, ਜਦੋਂ ਕਿ ਲੜਕੇ ਨੂੰ ਜਮਾਨਤ ਮਿਲ ਚੁੱਕੀ ਹੈ।
ਸ਼ਿਕਾਇਤਕਰਤਾ ਵੱਲੋਂ ਦਲੀਲ ਦਿੱਤੀ ਗਈ ਕਿ ਹਾਈਕੋਰਟ ਦੀ ਇੱਕ ਬੈਂਚ ਨੇ ਪ੍ਰੀਤੀ ਬਨਾਮ ਹਰਿਆਣਾ ਮਾਮਲੇ ‘ਚ ਨਾਬਾਲਗ ਲੜਕੀ ਨੂੰ ਸੱਸ ਨੂੰ ਸੌਂਪ ਦਿੱਤਾ ਸੀ। ਇਸ ਅਧਾਰ ‘ਤੇ ਉਸ ਦੀ ਨੂੰਹ ਨੂੰ ਵੀ ਉਸ ਨੂੰ ਸੌਂਪਿਆ ਜਾਵੇ। ਸੁਣਵਾਈ ਦੌਰਾਨ ਹਾਏਕੋਰਟ ਨੇ ਵੀਡਿਓ ਕਨਫ੍ਰੈਂਸਿੰਗ ਰਾਹੀਂ ਕੁੜੀ ਦਾ ਬਿਆਨ ਲਿਆ। ਕੁੜੀ ਨੇ ਕਿਹਾ ਕਿ ਉਹ ਆਪਣੀ ਸੱਸ ਨਾਲ ਜਾਣਾ ਚਾਹੁੰਦੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੜਕੀ ਨਾਬਾਲਿਗ ਹੈ। ਇਸ ਲਈ ਇਸ ਨੂੰ ਨਾਰੀ ਨਿਕੇਤਨ ਭੇਜਿਆਜਾਵੇ। ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਸਵੀਕਾਰ ਕਰਦੇ ਹੋਏ ਲੜਕੀ ਨੂੰ ਸੱਸ ਨੂੰ ਸੌਂਪਣ ਦਾ ਹੁਕਮ ਜਾਰੀ ਕੀਤਾ।