This is how : ਜਲੰਧਰ : ਹਾਲ ਹੀ ਵਿੱਚ, ਜਲੰਧਰ ਦੇ ਗ੍ਰੀਨ ਐਵੀਨਿਊ ਵਿਖੇ ਵੱਡੇ ਭਰਾ ਜਸਵਿੰਦਰ ਸਿੰਘ (47) ਨੂੰ ਗੋਲੀ ਮਾਰਨ ਵਾਲੇ 40 ਸਾਲਾ ਅਮ੍ਰਿਤਪਾਲ ਦਾ ਭਿਆਨਕ ਅੰਤ ਹੋ ਗਿਆ ਹੈ। ਉਸ ਦੀ ਲਾਸ਼ ਫਿਲੌਰ ਨਹਿਰ ਵਿੱਚ ਮਿਲੀ। ਪਤਾ ਲੱਗਿਆ ਹੈ ਕਿ ਅਮ੍ਰਿਤਪਾਲ ਆਪਣੇ ਭਰਾ ਜਸਵਿੰਦਰ ਨੂੰ ਗੋਲੀ ਮਾਰਨ ਤੋਂ ਬਾਅਦ ਸਿੱਧਾ ਫਿਲੌਰ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਇਸ ਨਾਲ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਪਛਾਣ ਲਈ ਇਸ ਨੂੰ 72 ਘੰਟਿਆਂ ਲਈ ਰੱਖਿਆ ਸੀ। ਪਰਿਵਾਰ ਨੇ ਲਾਸ਼ ਨੂੰ ਫੇਸਬੁਕ ‘ਤੇ ਵੇਖ ਕੇ ਪਛਾਣ ਕੀਤੀ। ਘਟਨਾ ਤੋਂ ਬਾਅਦ ਅਮ੍ਰਿਤਪਾਲ ਆਪਣੇ ਪਿਤਾ ਦੇ ਰਿਵਾਲਵਰ ਸਮੇਤ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਦੀ ਭਾਲ ਵਿੱਚ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕਰ ਰਹੀ ਸੀ ਕਿ ਉਸ ਦੀ ਲਾਸ਼ ਫਿਲੌਰ ਨਹਿਰ ਵਿੱਚੋਂ ਮਿਲੀ ਹੈ।
ਦੱਸਣਯੋਗ ਹੈ ਕਿ ਪਲਾਈਵੁੱਡ ਫੈਕਟਰੀ ਅਤੇ ਹੋਰ ਜਾਇਦਾਦਾਂ ਦੀ ਮਾਲਕੀ ਨੂੰ ਲੈ ਕੇ ਐਤਵਾਰ, 13 ਦਸੰਬਰ ਐਤਵਾਰ ਨੂੰ ਗ੍ਰੀਨ ਐਵੇਨਿਊ ‘ਚ ਰਹਿਣ ਵਾਲੇ ਸਗੇ ਭਰਾਵਾਂ ਜਸਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਿਚਕਾਰ ਝਗੜਾ ਹੋਇਆ ਸੀ। ਟੇਬਲ ‘ਤੇ ਬਹਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਗੁੱਸੇ ਨਾਲ ਪਿਤਾ ਦੇ ਰਿਵਾਲਵਰ ਨਾਲ ਵੱਡੇ ਭਰਾ ਜਸਵਿੰਦਰ ‘ਤੇ ਫਾਇਰ ਕਰ ਦਿੱਤਾ। ਗੋਲੀ ਉਸਦੀ ਭਾਬੀ ਦੇ ਸਿਰ ਨੂੰ ਛੂ ਕੇ ਨਿਕਲ ਗਈ ਸੀ । ਪਤਨੀ ਨੂੰ ਗੋਲੀ ਲੱਗਦੇ ਦੇਖ ਜਸਵਿੰਦਰ ਨੂੰ ਹਾਰਟ ਅਟੈਕ ਆ ਗਿਆ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜਸਵਿੰਦਰ ਦੀ ਮੌਤ ਹੋ ਗਈ। ਪੁਲਿਸ ਘਟਨਾ ਦੇ ਬਾਅਦ ਤੋਂ ਹੀ ਅਮ੍ਰਿਤਪਾਲ ਦੀ ਭਾਲ ਕਰ ਰਹੀ ਸੀ।