This little boy : ਕੋਰੋਨਾ ਮਹਾਂਮਾਰੀ ਕਾਰਨ ਹਰ ਪਾਸੇ ਤਬਾਹੀ ਮਚੀ ਹੋਈ ਹੈ। ਲੋਕ ਚਾਰੇ ਪਾਸੇ ਪਰੇਸ਼ਾਨ ਹਨ, ਕੁਝ ਪੈਸੇ ਲਈ, ਕੋਈ ਇਲਾਜ ਅਤੇ ਕਈ ਦਵਾਈ ਲਈ।
ਇਸ ਸਥਿਤੀ ‘ਚ ਗਰੀਬ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਤਾਮਿਲਨਾਡੂ ਵਿਚ ਰਹਿਣ ਵਾਲੇ ਇਕ ਬੱਚੇ ਨੇ ਆਪਣੀ ਸਾਈਕਲ ਖਰੀਦਣ ਲਈ ਇਕੱਠੇ ਕੀਤੇ ਪੈਸੇ ਕੋਵਿਡ -19 ਲਈ ਮੁੱਖ ਮੰਤਰੀ ਐਮ ਕੇ ਸਟਾਲਿਨ ਦੀ ਰਾਹਤ ਫੰਡ ਵਿਚ ਦਾਨ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਤਾਮਿਲਨਾਡੂ ‘ਚ ਰਹਿਣ ਵਾਲੇ ਇਸ ਛੋਟੇ ਬੱਚੇ ਹਰੀਸ਼ (ਹਰੀਸ਼ਵਰਮਨ) ਨੇ ਆਪਣੇ ਪਿਤਾ ਇਲੰਗੋਵਾਨ ਰਾਹੀਂ ਮੁੱਖ ਮੰਤਰੀ ਰਾਹਤ ਫੰਡ ਵਿੱਚ 1000 ਰੁਪਏ ਦਾਨ ਕੀਤੇ ਹਨ। ਮਦਦ ਦੀ ਰਕਮ ਦੇ ਨਾਲ, ਉਨ੍ਹਾਂ ਨੇ ਆਪਣੇ ਹੱਥ ਵਿੱਚ ਲਿਖਿਆ ਇੱਕ ਨੋਟ ਭੇਜਿਆ, ਜਿਸ ਵਿੱਚ ਉਸਨੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੂੰ ਲੋਕਾਂ ਦੀ ਮਦਦ ਲਈ ਕਿਹਾ।
ਦੱਸ ਦੇਈਏ ਕਿ ਇਹ ਬੱਚਾ, ਜਿਸਦਾ ਨਾਂ ਹਰੀਸ਼ ਵਰਮਨ ਹੈ, ਕਲਾਸ ਦੋ ਵਿੱਚ ਪੜ੍ਹਦਾ ਹੈ ਅਤੇ ਮਦੁਰੈ ਦੇ ਅਰਪਲਾਯਾਮ ਕਸਬੇ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਲਈ ਨਵਾਂ ਸਾਈਕਲ ਖਰੀਦਣਾ ਚਾਹੁੰਦਾ ਸੀ ਪਰ, ਕੋਰੋਨਾ ਸੰਕਟ ਨੂੰ ਵੇਖਦਿਆਂ ਉਸਨੇ ਸਾਈਕਲ ਲੈਣ ਦਾ ਆਪਣਾ ਇਰਾਦਾ ਬਦਲ ਲਿਆ ਅਤੇ ਉਸ ਪੈਸੇ ਨਾਲ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਛੋਟੇ ਬੱਚੇ ਦੇ ਇਸ ਕਦਮ ਤੋਂ ਬਾਅਦ, ਮਦੁਰੈ ਉੱਤਰੀ ਵਿਧਾਇਕ ਕੇ ਥਲਪਤੀ ਅਤੇ ਪਾਰਟੀ ਅਧਿਕਾਰੀਆਂ ਨੇ ਇੱਕ ਨਵਾਂ ਨੀਲਾ ਅਤੇ ਲਾਲ ਰੰਗ ਦਾ ਸਾਈਕਲ ਦੇ ਕੇ ਬੱਚੇ ਨੂੰ ਖੁਸ਼ ਕਰ ਦਿੱਤਾ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵੀ ਹਰੀਸ਼ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਵਧਾਈ ਦਿੱਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਹੁਣ ਤਕ ਤਕਰੀਬਨ 2 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਹ ਬੱਚਾ ਲੋਕਾਂ ਦੀ ਕਾਫੀ ਵਾਹੋ-ਵਾਹੀ ਖੱਟ ਰਿਹਾ ਹੈ।