ਪੰਜਾਬ ਦੇ ਬਟਾਲਾ ਦੇ ਨਜਦੀਕੀ ਪਿੰਡ ਹਰਦੋ ਝੰਡੇ ਦੇ ਵਸਨੀਕਾਂ ਨੇ ਨਸ਼ੇ ਤੇ ਨਕੇਲ ਕੱਸਣ ਲਈ ਅਹਿਮ ਫੈਂਸਲਾ ਲਿਆ ਹੈ। ਪੂਰੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਰਿਆਂ ਦੀ ਸਹਿਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ ਜੇਕਰ ਪਿੰਡ ਚ ਕਿਸੇ ਨੂੰ ਨਸ਼ਾ ਵੇਚਦੇ ਫੜ ਲਿਆ ਗਿਆ ਤਾਂ ਉਸਨੂੰ ਪਿੰਡ ਦੇ ਚੌਂਕ ਵਿੱਚ ਖੁੱਦ ਸਜਾ ਦੇਵਾਂਗੇ ਤੇ ਇਕ ਲੱਖ ਰੁਪਏ ਜੁਰਮਾਨੇ ਸਮੇਤ ਉਸਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਤੇ ਉਸ ਨਾਲ ਕੋਈ ਸੰਬੰਧ ਨਹੀਂ ਰੱਖਿਆ ਜਾਵੇਗਾ।
ਓਥੇ ਹੀ ਪਿੰਡ ਦੀ ਧਰਮਸ਼ਾਲਾ ਚ ਬੈਠ ਕੇ ਨਸ਼ੇ ਖਿਲਾਫ ਮਤਾ ਪਾਸ ਕਰ ਰਹੇ ਪਿੰਡ ਵਾਸੀਆਂ ਵਿਚੋਂ ਰਿਟਾਇਰਡ ਫੌਜ਼ੀ ਸੁਖਜੀਤ ਸਿੰਘ ਨੇ ਕਿਹਾ ਕਿ ਇਹ ਫੈਂਸਲਾ ਨਸ਼ੇ ਤੋਂ ਦੁਖੀ ਹੋ ਕੇ ਲਿਆ ਗਿਆ ਹੈ ਅਤੇ ਇਹ ਫੈਂਸਲਾ ਪੂਰੇ ਪਿੰਡ ਦਾ ਹੈ ਕਿਉਕਿ ਨਸ਼ਾ ਪਿੰਡ ਅਤੇ ਪਿੰਡ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ਪਿੰਡ ਵਿਚ ਤਿੰਨ ਤੋਂ ਚਾਰ ਪਰਿਵਾਰ ਐਸੇ ਹਨ ਜੋ ਨਸ਼ਾ ਵੇਚਦੇ ਹਨ। ਜਿਸ ਕਰਕੇ ਪਿੰਡ ਦੀ ਜਵਾਨੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਟਰੈਕਟਰ ਟਰਾਲੀ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਮਾਰੀ ਟੱਕਰ, ਹਾ.ਦਸੇ ‘ਚ ਇੱਕ ਭਰਾ ਦੀ ਮੌ.ਤ
ਇਸ ਕਰਕੇ ਮਤਾ ਪਾਸ ਕਰਦੇ ਹੋਏ ਸਖਤ ਫੈਂਸਲੇ ਲਏ ਗਏ ਹਨ ਕਿ ਜੇਕਰ ਪਿੰਡ ਚ ਹੁਣ ਤੋਂ ਜੇ ਕਿਸੇ ਨੇ ਨਸ਼ਾ ਵੇਚਿਆ ਜਾਂ ਨਸ਼ਾ ਵੇਚਦਾ ਫੜਿਆ ਗਿਆ ਤਾਂ ਪਿੰਡ ਦੇ ਚੌਂਕ ਵਿੱਚ ਸਾਰੀਆਂ ਦੇ ਸਾਹਮਣੇ ਉਸਨੂੰ ਸਜਾ ਦਿੱਤੀ ਜਾਵੇਗੀ ਤੇ ਇਕ ਲੱਖ ਰੁਪਏ ਜੁਰਮਾਨੇ ਦੇ ਨਾਲ ਪੂਰਨ ਤੌਰ ਤੇ ਉਸ ਪਰਿਵਾਰ ਦਾ ਬਾਈਕਾਟ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਕਤ ਪਰਿਵਾਰ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਰੱਖੇਗਾ।
ਪਿੰਡ ਦੀ ਮਹਿਲਾ ਰੁਪਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਲੋਕਾਂ ਦੇ ਘਰਾਂ ਚ ਕੰਮ ਕਰਕੇ ਘਰ ਚਲਾਉਂਦੀ ਹੈ ਲੇਕਿਨ ਉਸਦਾ ਇਕਲੌਤਾ ਪੁੱਤਰ ਇਸੇ ਨਸ਼ੇ ਦੀ ਗ੍ਰਿਫਤ ਚ ਆ ਗਿਆ ਹੈ ਤੇ ਨਸ਼ੇ ਦੀ ਪੂਰਤੀ ਲਈ ਊਸ ਕੋਲੋ ਪੈਸੇ ਖੋਹ ਕੇ ਲੈ ਜਾਂਦਾ ਹੈ। ਪੈਸੇ ਨਾ ਦੇਣ ਦੀ ਸੂਰਤ ਚ ਕੁੱਟਮਾਰ ਕਰਦਾ ਹੈ। ਉਸਦੇ ਬੇਟੇ ਨੇ ਨਸ਼ੇ ਲਈ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਹੈ। ਪਿੰਡ ਦੇ ਹੀ ਜਗਜੀਤ ਸਿੰਘ ਨੇ ਕਿਹਾ ਕਿ ਪਿੰਡ ਨੇ ਦੁੱਖੀ ਹੋਕੇ ਇਹ ਸਖਤ ਫੈਂਸਲਾ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਇਕਜੁਟ ਹਾਂ ਤਾਂਕਿ ਆਪਣੇ ਪਿੰਡ ਅਤੇ ਜਵਾਨੀ ਨੂੰ ਇਸ ਨਸ਼ੇ ਦੇ ਕੋਹੜ ਤੋਂ ਬਚਾ ਸਕੀਏ।
ਵੀਡੀਓ ਲਈ ਕਲਿੱਕ ਕਰੋ -: