Three deaths due to drinking in : ਤਰਨਤਾਰਨ ਜ਼ਿਲੇ ਦੇ ਪਿੰਡ ਰਟੌਲ ਵਿਚ ਦੇਸੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ, ਜਦਕਿ ਇਕ ਵਿਅਕਤੀ ਦੇ ਅੱਖਾਂ ਦੀ ਰੋਸ਼ਨੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਲਗਭਗ ਇਕ ਹਫਤਾ ਪਹਿਲਾਂ ਵਾਪਰੀ ਉਦੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਪੁਲਿਸ ਨੂੰ ਸੂਚਿਤ ਕੀਤਿਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਹੁਣ ਉਨ੍ਹਾਂ ਵੱਲੋਂ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਰਟੌਲ ਵਿਚ ਕਥੀਤ ਤੌਰ ’ਤੇ ਸ਼ਰਾਬ ਸਮੱਗਲਰ ਦੇਸੀ ਸ਼ਰਾਬ ਤਿਆਰ ਕਰਕੇ ਵੇਚਦੇ ਹਨ। ਬੀਤੀ 16 ਜੁਲਾਈ ਨੂੰ ਪਿੰਡ ਦੀ ਚੌਪਾਲ ਦੇ ਕੋਲ ਦਰੱਖਤ ਹੇਠਾਂ ਮਟਕਾ ਲਗਾ ਕੇ ਨਾਜਾਇਜ਼ ਸ਼ਰਾਬ ਵੇਚੀ ਗਈ, ਜਿਸ ਨੂੰ ਪੀਣ ਨਾਲ 48 ਸਾਲਾ ਰੌਣਕ ਸਿੰਘ, 50 ਸਾਲਾ ਮਜ਼ਦੂਰ ਜੋਗਿੰਦਰ ਸਿੰਘ ਤੇ 27 ਸਾਲਾ ਨੌਜਵਾਨ ਸੁਰਜੀਤ ਸਿੰਘ ਦੀ ਮੌਤ ਹੋ ਗਈ। ਉਥੇ ਹੀ ਰਵਿੰਦਰ ਸਿੰਘ ਉਰਫ ਬਿੱਟੂ ਨਾਂ ਦੇ ਵਿਅਕਤੀ ਦੀ ਹਾਲਤ ਖਰਾਬ ਹੋਣ ’ਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ, ਜੁਥੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਰ ਕੀਤਾ ਗਿਆ। ਉਹ ਛੇ ਦਿਨ ਹਸਪਤਾਲ ਵਿਚ ਦਾਖਲ ਰਿਹਾ ਤੇ ਹੁਣ ਉਸ ਦੀਆਂ ਦੋਹਾਂ ਅੱਖਾਂ ਦੀ ਰੋਸ਼ਨ ਜਾ ਚੁੱਕੀ ਹੈ।
ਬਿੱਟੂ ਦੀ ਮਾਂ ਬਲਵਿੰਦਰ ਕੌਰ, ਪਤਨੀ ਗੁਰਜੀਤ ਕੌਰ ਅਤੇ ਰਾ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਬਾਰੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਰਟੌਲ ਦੇ ਕਿਸੇ ਵੀ ਵਿਅਕਤੀ ਵੱਲੋਂ ਇਸ ਘਟਨਾ ਦੀ ਸੂਚਨਾ ਉਸ ਸਮੇਂ ਪੁਲਿਸ ਨੂੰ ਨਹੀਂ ਦਿੱਤੀ, ਜਦਕਿ ਇਕ ਹਫਤੇ ਬਾਅਦ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ’ਤੇ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਡੀਸੀ ਕੁਲਵੰਤ ਸਿੰਘ ਦੂਰੀ ਨੇ ਇਸ ਮਾਮਲੇ ਦੀ ਜਾਂਚ ਐਸਡੀਐਮ ਰਜਨੀਸ਼ ਅਰੋੜਾ ਨੂੰ ਸੌਂਪੀ ਹੈ ਅਤੇ ਉਨ੍ਹਾਂ ਨੂੰ ਪਿੰਡ ਦੇਲੋਕਾਂ ਦੇ ਬਿਆਨ ਦਰਜ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ।