ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਦੋ ਦਿਨ ਬਾਕੀ ਹਨ। ਪਾਰਟੀਆਂ ਪ੍ਰਚਾਰ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਇਸੇ ਵਿਚਾਲੇ ਚੋਣਾਂ ‘ਚ ਜਿੱਤ ਲਈ ਟੋਟਕੇ ਵੀ ਅਪਣਾਏ ਜਾ ਰਹੇ ਹਨ। ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣ ਤੋਂ ਬਾਅਦ ਪਟਿਆਲਾ ਸੀਟ ‘ਤੇ ਸਖਤ ਚੁਣੌਤੀ ਨਾਲ ਜੂਝ ਰਹੇ ਹਨ। ਅਜਿਹੇ ‘ਚ ਕੈਪਟਨ ਦਾਨ-ਧਰਮ ਦੇ ਵੀ ਰਸਤੇ ‘ਤੇ ਤੁਰ ਪਏ ਹਨ।
ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਲਈ ਟੋਟਕਾ ਕੀਤਾ ਹੈ। ਉਨ੍ਹਾਂ ਨੇ ਨਿਊ ਮੋਤੀ ਮਹਿਲ ਵਿੱਚ ਪੰਡਤਾਂ ਦੀ ਦੀ ਪੂਜਾ-ਪਾਠ ਵਿਚਾਲੇ ਮੱਝ ਦਾ ਕੱਟਾ ਦਾਨ ਕੀਤਾ ਹੈ। ਇਸ ਟੋਟਕੇ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਪੰਡਤਾਂ ਮੁਤਾਬਕ ਕੱਟਾ ਦਾਨ ਕਰਨ ਨਾਲ ਸ਼ਨੀ ਦੇਵ ਸ਼ਾਂਤ ਹੁੰਦੇ ਹਨ ਤੇ ਕਾਲੀ ਮਾਤਾ ਵੀ ਖੁਸ਼ ਹੁੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਨਾਲ ਚੋਣ ਮੈਦਾਨ ਵਿੱਚ ਹਨ। ਉਹ ਭਾਜਪਾ ਨਾਲ ਮਿਲ ਕੇ ਚੋਣ ਲੜ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਖਤ ਚੁਣੌਤੀ ਮਿਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਅਕਸ ਤੇ ਸਮਝ ਦੋਵੇਂ ਇਸ ਵੇਲੇ ਦਾਅ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜ਼ਿਕਰਯੋਗ ਹੈ ਕਿ ਸੀ.ਐੱਮ. ਚੰਨੀ ਵੀ ਹਾਥੀ ਦੀ ਸਵਾਰੀ ਦਾ ਟੋਟਕਾ ਕਰ ਚੁੱਕੇ ਹਨ। ਹਾਲਾਂਕਿ ਉਦੋਂ ਉਹ ਮੁੱਖ ਮੰਤਰੀ ਨਹੀਂ ਬਣੇ ਸਨ। ਇਸ ਪਿੱਛੋਂ ਉਹ ਅਚਾਨਕ ਮੁੱਖ ਮੰਤਰੀ ਬਣ ਗਏ ਤਾਂ ਉਨ੍ਹਾਂ ਦਾ ਇਹ ਟੋਟਕਾ ਖੂਬ ਚਰਚਾ ਵਿੱਚ ਰਿਹਾ ਸੀ।