Tragedy-hit Army : ਜਿਲ੍ਹਾ ਤਰਨਤਾਰਨ ਤੋਂ ਅੱਜ ਇੱਕ ਬੁਰੀ ਖਬਰ ਆਈ ਹੈ ਜਿਥੇ ਫੌਜ ਦਾ ਜਵਾਨ ਜੋ ਕਿ ਕਾਫੀ ਮਹੀਨਿਆਂ ਬਾਅਦ ਘਰ ਛੁੱਟੀ ‘ਤੇ ਆਇਆ ਸੀ ਅਤੇ ਪਰਿਵਾਰ ਨਾਲ ਕੁਝ ਦਿਨ ਬਿਤਾਉਣ ਤੋਂ ਬਾਅਦ ਡਿਊਟੀ ‘ਤੇ ਵਾਪਸ ਜਾ ਰਿਹਾ ਸੀ ਕਿ ਰਸਤੇ ਉਸ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਵੇਂ ਹੀ ਸਿਪਾਹੀ ਦੀ ਸ਼ਹਾਦਤ ਦੀ ਖ਼ਬਰ ਘਰ ਪਹੁੰਚੀ, ਸੋਗ ਦਾ ਮਾਹੌਲ ਛਾ ਗਿਆ। ਸਾਰੇ ਪਿੰਡ ਨਮ ਅੱਖਾਂ ਨਾਲ ਜਵਾਨ ਨੂੰ ਅਲਵਿਦਾ ਕਿਹਾ।
ਉਕਤ ਜਵਾਨ ਦੀ ਪਛਾਣ ਗੁਰਬਖਸ਼ੀਸ਼ ਸਿੰਘ ਪੁੱਤਰ ਜਗਤਾਰ ਸਿੰਘ (40 ਸਾਲ) ਨਿਵਾਸੀ ਪਿੰਡ ਮਾੜੀ ਕੰਬੋਕੇ ਕਈ ਮਹੀਨਿਆਂ ਬਾਅਦ ਛੁੱਟੀ ‘ਤੇ ਘਰ ਆਇਆ ਸੀ। ਜਦੋਂ ਸੋਮਵਾਰ ਨੂੰ ਛੁੱਟੀ ਖਤਮ ਹੋਈ, ਤਾਂ ਉਹ ਡਿਊਟੀ ‘ਤੇ ਵਾਪਸ ਜਾਣ ਲਈ ਘਰੋਂ ਨਿਕਲਿਆ। ਉਨ੍ਹਾਂ ਦੇ ਨਾਲ ਦੋਸਤ ਨਾਇਕ ਪ੍ਰਦੀਪ ਕੁਮਾਰ ਵੀ ਸਨ। ਦੋਵੇਂ ਸਕਾਰਪੀਓ ਵਿੱਚ ਸਵਾਰ ਹੋਏ। ਰਸਤੇ ‘ਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ‘ਚ ਬੁਰੀ ਤਰ੍ਹਾਂ ਜ਼ਖਮੀ ਹੋਏ ਸਿਪਾਹੀ ਗੁਰਬਖਸ਼ੀਸ਼ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਪਤਨੀ ਅਮਨਦੀਪ ਕੌਰ, ਮਾਂ ਜਸਬੀਰ ਕੌਰ, ਬੇਟੀ ਖੁਸ਼ਪ੍ਰੀਤ ਕੌਰ ਅਤੇ ਪੁੱਤਰ ਨਵਪ੍ਰੀਤ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਕਰਨਲ ਚਰਨਜੀਤ ਸਿੰਘ, ਸੂਬੇਦਾਰ ਮਦਨ ਲਾਲ, ਸੂਬੇਦਾਰ ਕੁਵੈਤ ਉਲਾ, ਪ੍ਰੇਮਪਾਲ ਨਾਇਕ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਪਹਿਲਾਂ ਸ਼ਹੀਦ ਗੁਰਬਖਸ਼ੀਸ਼ ਸਿੰਘ ਨੂੰ ਸੈਨਿਕਾਂ ਦੇ ਜਵਾਨਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਅਤੇ ਬਾਅਦ ਵਿੱਚ ਜਵਾਨ ਗੁਰਬਖਸ਼ੀਸ਼ ਸਿੰਘ ਦਾ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹੋਏ ਅੰਤਮ ਸੰਸਕਾਰ ਕੀਤਾ ਗਿਆ। ਖੋਸਾ ਵਿਖੇ ਫ਼ੌਜ ਦੀ ਟੁਕੜੀ ਨੇ ਹਥਿਆਰ ਨੂੰ ਉਲਟਾ ਕਰਕੇ ਗੁਰਬਖਸ਼ੀਸ਼ ਸਿੰਘ ਨੂੰ ਸਲਾਮੀ ਦਿੱਤੀ। ਪਿਤਾ ਜਗਤਾਰ ਸਿੰਘ ਨੇ ਚਿਤਾ ਨੂੰ ਅਗਨੀ ਦਿੱਤੀ।