Tragic accident in : ਰਾਜਸਥਾਨ ਦੇ ਝੁੰਝੁਨੂੰ ‘ਚ ਦਿਲ ਨੂੰ ਝਿੰਜੋੜਨ ਵਾਲਾ ਹਾਦਸਾ ਵਾਪਰ ਗਿਆ ਜਿਥੇ ਮਿੱਟੀ ਢਹਿਣ ਕਾਰਨ ਤੇ ਉਸ ‘ਚ ਦਬਣ ਨਾਲ 3 ਮਾਸੂਮਾਂ ਦੀ ਮੌਤ ਹੋ ਗਈ। ਬਾਗੋਰੀਆ ਦੀ ਢਾਣੀ ਦੇ ਨਵੋੜੀ ਕੋਠੀ ਖੇਤਰ ਵਿਖੇ ਇੱਕ ਮੰਦਰ ‘ਚ ਬੀਤੀ ਸ਼ਾਮ 4 ਬੱਚੇ ਮੱਥਾ ਟੇਕਣ ਗਏ ਤੇ ਉਹ ਉਥੇ ਹੀ ਖੇਡਣ ਲੱਗ ਪਏ ਪਰ ਇਸੇ ਦੌਰਾਨ ਇੱਕ ਮਿੱਟੀ ਦਾ ਟਿੱਲਾ ਢਹਿ ਹੋ ਗਿਆ ਤੇ ਬਦਕਿਸਮਤੀ ਨਾਲ ਬੱਚੇ ਉਸ ਹੇਠਾਂ ਦੱਬ ਗਏ। ਉਥੋਂ ਹੀ ਲੰਘ ਰਹੇ ਇੱਕ ਬੱਚੇ ਨੇ ਸਾਰਾ ਕੁਝ ਦੇਖਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਮਿੱਟੀ ਨੂੰ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮਿੱਟੀ ਨੂੰ ਪਿੱਛੇ ਹਟਾਇਆ ਤਾਂ ਇੱਕ ਬੱਚਾ ਨਿਕਲਿਆ ਤੇ ਉਸ ਤੋਂ ਬਾਅਦ 3 ਹੋਰਨਾਂ ਦੇ ਦਬੇ ਹੋਣ ਬਾਰੇ ਪਤਾ ਲੱਗਾ ਜਿਨ੍ਹਾਂ ਨੂੰ ਕੱਢਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਣ ਲੱਗੀ।
ਪਿੰਡ ਵਾਸੀਆਂ ਨੇ ਬਹੁਤ ਮੁਸ਼ਕਲ ਨਾਲ 4 ਬੱਚਿਆਂ ਨੂੰ ਉਥੋਂ ਕੱਢਿਆ। ਬੱਚਿਆਂ ਦੀ ਪਛਾਣ 7 ਸਾਲ ਦਾ ਕ੍ਰਿਸ਼ਨ 7 ਸਾਲ ਦਾ ਪ੍ਰਿੰਸ ਤੇ ਸੋਨਾ ਵਜੋਂ ਹੋਈ ਹੈ। ਮਿੱਟੀ ‘ਚੋਂ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਚਿਰਾਨਾ ਦੇ ਸਰਕਾਰੀ ਹਸਪਤਾਲ ‘ਚ ਦਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਸਥਿਤੀ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੀਕਰ ਰੈਫਰ ਕਰ ਦਿੱਤਾ ਗਿਆ ਜਿਥੇ ਤਿੰਨਾਂ ਬੱਚਿਆਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਸੀਕਰ ਵਿਖੇ ਪਰਿਵਾਰਕ ਮੈਂਬਰਾਂ ਸਮੇਤ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ। ਬੱਚਿਆਂ ਦੀ ਮੌਤ ਤੋਂ ਬਾਅਦ ਸਾਰੇ ਪਿੰਡ ‘ਚ ਸੋਗ ਦਾ ਮਾਹੌਲ ਛਾ ਗਿਆ ਤੇ ਪਰਿਵਾਰ ਵਾਲੇ ਵੀ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਪੂਰੀ ਘਟਨਾ ਬਾਰੇ ਐੱਸ. ਪੀ. ਮਨੀਸ਼ ਤ੍ਰਿਪਾਠੀ ਨੂੰ ਵੀ ਸੂਚਿਤ ਕੀਤਾ ਗਿਆ। ਦੱਸ ਦੇਈਆ ਕਿ ਇਸ ਹਾਦਸੇ ‘ਚ ਇੱਕ ਬੱਚਾ ਬਹੁਤ ਹੀ ਗੰਭੀਰ ਤੌਰ ‘ਤੇ ਜ਼ਖਮੀ ਵੀ ਹੋ ਗਿਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ।