Transfer of Punjab : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਸੁਪੀਰੀਅਰ ਜੁਡੀਸ਼ੀਅਲ ਸਰਵਿਸ ‘ਚ ਕਈ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਰਜਿਸਟ੍ਰਾਰ ਜਰਨਲ ਨੇ ਇਸ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤਹਿਤ ਜਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਚੰਡੀਗੜ੍ਹ ਟ੍ਰਾਂਸਫਰ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਨਾ ਦਾ ਮੋਗਾ ‘ਚ ਟਰਾਂਸਫਰ ਕਰ ਦਿੱਤਾ ਗਿਆ ਹੈ। ਐਡੀਸ਼ਨਲ ਕਰਮਜੀਤ ਸਿੰਘ ਸੁੱਲਰ ਨੂੰ ਐਡੀਸ਼ਨਲ ਸੈਸ਼ਨ ਜੱਜ ਨੂੰ ਮੋਹਾਲੀ, ਟੀ. ਐੱਸ. ਬਿੰਦਰਾ ਐਡੀਸ਼ਨਲ ਸੈਸ਼ਨ ਜੱਜ ਨੂੰ ਜਲੰਧਰ, ਬਲਵਿੰਦਰ ਕੁਮਾਰ ਐਡੀਸ਼ਨਲ ਸੈਸ਼ਨ ਜੱਜ ਨੂੰ ਫਤਿਹਗੜ੍ਹ ਸਾਹਿਬ ਤੇ ਵਿਕਰਤਾਂਤ ਕੁਮਾਰ ਨੂੰ ਤਰੱਕੀ ਦੇ ਕੇ ਮੋਗਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਪੁਲਿਸ ਵਿਭਾਗ ਨੇ ਇੰਸਪੈਕਟਰ, ਛੇ ਸਬ-ਇੰਸਪੈਕਟਰਾਂ ਸਮੇਤ 14 ਮੁਲਾਜ਼ਮਾਂ ਦੇ ਤਬਾਦਲੇ ਵੀ ਕੀਤੇ ਗਏ ਹਨ। ਇਸ ਤਹਿਤ ਇੰਸਪੈਕਟਰ ਮਹਿਮਾ ਸਿੰਘ ਨੂੰ ਥਾਣਾ ਡਾਬਾ ਤੋਂ ਪੁਲਿਸ ਲਾਈਨ, ਐਸਆਈ ਮਨਜਿੰਦਰ ਕੌਰ ਤੋਂ ਐਸਐਚਓ ਥਾਣੇ, ਐਸਆਈ ਕੁਲਜੀਤ ਕੌਰ ਨੂੰ ਪੁਲਿਸ ਲਾਈਨ, ਐਸਆਈ ਜਸਵੀਰ ਕੌਰ ਤੋਂ ਚੌਕੀ ਈਸ਼ਵਰ ਕਲੋਨੀ, ਐਸਆਈ ਰਾਜਨਦੀਪ ਸਿੰਘ ਨੂੰ ਚੌਕੀ ਮੱਤੇਵਾੜਾ, ਐਸਆਈ ਗੁਰਸੇਵਕ ਸਿੰਘ ਥਾਣੇ ਦੁੱਗਰੀ, ਐਸਆਈ ਪੁਲਿਸ ਨੂੰ ਰਾਮ ਪਾਲ ਟ੍ਰੇਨਿੰਗ ਸਕੂਲ, ਏਐਸਆਈ ਦਿਲਬੀਰ ਸਿੰਘ ਨੂੰ ਚੌਕੀ ਮੁੰਡੀਆਂ ਕਲਾਂ, ਏਐਸਆਈ ਗੁਰਜੀਤ ਸਿੰਘ ਨੂੰ ਧਰਮਪੁਰਾ, ਕ੍ਰਿਸ਼ਨਲਾਲ ਨੂੰ ਕੈਲਾਸ਼ ਚੌਕੀ, ਏਐਸਆਈ ਗੁਰਮੀਤ ਸਿੰਘ ਨੂੰ ਕਿਚਲੂ ਨਗਰ, ਏਐਸਆਈ ਧਰਮਿੰਦਰ ਸਿੰਘ ਨੂੰ ਚੌਕੀ ਐਸ ਬੀ ਐਸ ਨਗਰ, ਏਐਸਆਈ ਬਲੌਰ ਸਿੰਘ ਨੂੰ ਪੁਲਿਸ ਲਾਈਨ ਤਾਇਨਾਤ ਕੀਤਾ ਗਿਆ ਹੈ ।