Two girls who : ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਦੀ ਪੁਰਾਣੀ ਮਿੱਥ ਅਨੁਸਾਰ ਮੌਚਪੁਰ ਦੀਆਂ ਕੁਝ ਔਰਤਾਂ ਬੱਚਿਆਂ ਸਮੇਤ ਵਿਸਾਖੀ ਦੇ ਦਿਹਾੜੇ ਮੌਕੇ ਵਗਦੇ ਪਾਣੀ ਵਿਚ ਨਹਾਉਣ ਗਈਆਂ ਸਨ, ਉਹ ਨੇੜੇ ਲੰਘਦੇ ਦਰਿਆ ਬਿਆਸ ਵਿਚ ਗਈਆਂ ਸਨ ਪਰ ਬਦਕਿਸਮਤੀ ਨਾਲ ਉਥੇ ਹਾਦਸਾ ਵਾਪਰ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ‘ਚ ਦੋ ਕੁੜੀਆਂ ਰੁੜ੍ਹ ਗਈਆਂ।
ਲਾਪਤਾ ਹੋਈਆਂ ਲੜਕੀਆਂ ਵਿਚੋਂ ਇੱਕ ਕਾਲੋ (9) ਪੁੱਤਰੀ ਬਿੱਲਾ ਦੀ ਲਾਸ਼ ਮੌਕੇ ਤੋਂ ਪ੍ਰਾਪਤ ਹੋ ਗਈ ਹੈ ਪਰ ਦੂਸਰੀ ਲੜਕੀ ਰਾਜਵਿੰਦਰ ਕੌਰ (18) ਸਾਲ ਪੁੱਤਰੀ ਦਲਬੀਰ ਸਿੰਘ ਅਜੇ ਵੀ ਲਾਪਤਾ ਹੈ ਤੇ ਪਿੰਡ ਵਾਸੀਆਂ ਵੱਲੋਂ ਦੂਜੀ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।