ਯੂਕਰੇਨ-ਰੂਸ ਦੀ ਜੰਗ ਵਿਚਾਲੇ ਬ੍ਰਿਟੇਨ ਨੇ ਇੱਕ ਰੂਸੀ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨਾਲ ਤਣਾਅ ਹੋਰ ਵਧਣ ਦਾ ਖਦਸ਼ਾ ਹੈ। ਰੂਸੀ ਜਹਾਜ਼ ਨੂੰ ਕਬਜ਼ੇ ਵਿੱਚ ਲੈਣ ਦੀ ਗੱਲ ਯੂਕੇ ਦੇ ਟਰਾਂਸਪੋਰਟ ਮੰਤਰੀ ਨੇ ਦੱਸੀ ਹੈ।
ਦੱਸ ਦੇਈਏ ਕਿ ਬ੍ਰਿਟੇਨ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜੇ ਰੂਸ ਦੇ ਪਲੇਨ ਜਾਂ ਚਾਰਟਰਡ ਜਹਾਜ਼ ਉਨ੍ਹਾਂ ਦੇ ਏਅਰਸਪੇਸ ਵਿੱਚ ਦਾਖਲ ਹੁੰਦੇ ਹਨ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ ਤੇ ਜਹਾਜ਼ ਨੂੰ ਜ਼ਬਤ ਕਰ ਲਿਆ ਜਾਵੇਗਾ।
ਦਰਅਸਲ ਜੰਗ ਤੋਂ ਬਾਅਦ ਰੂਸੀ ਜਹਾਜ਼ਾਂ ਨੂੰ ਪਹਿਲਾਂ ਤੋਂ ਯੂਕੇ ਵਿੱਚ ਬੈਨ ਕਰ ਦਿੱਤਾ ਗਿਆ ਸੀ। ਪਰ ਅਮੀਰ ਰੂਸੀ ਨਾਗਰਿਕਾਂ ਨੇ ਦੂਜੇ ਦੇਸ਼ਾਂ ਵਿੱਚ ਆਪਣੇ ਚਾਰਟਰਡ ਪਲੇਨ ਨੂੰ ਰਜਿਸਟਰ ਕੀਤਾ ਹੋਇਆ ਸੀ ਜੋ ਯੂਕੇ ਵਿੱਚ ਪਹੁੰਚ ਰਹੇ ਸਨ। ਅਜਿਹੇ ਜਹਾਜ਼ਾਂ ਨੂੰ ਵੀ ਬ੍ਰਿਟੇਨ ਦੇ ਉਪਰ ਉਡਾਉਣ ‘ਤੇ ਰੋਕ ਲਾ ਦਿੱਤੀ ਗਈ ਸੀ। ਆਪਣੇ ਕਹੇ ਮੁਤਾਬਕ ਯੂਕੇ ਨੇ ਰੂਸੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇੱਕ ਰਿਪੋਰਟ ਮੁਤਾਬਕ Hampshire ਸਥਿਤ Farnborough ਏਅਰਪੋਰਟ ‘ਤੇ ਇੱਕ ਪਲੇਨ ਪਹਿਲਾਂ ਤੋਂ ਜਾਂਚ ਅਧੀਨ ਸੀ, ਜਿਸ ਪ੍ਰਾਈਵੇਟ ਪਲੇਨ ਦੀ ਜਾਂਚ ਕੀਤੀ ਜਾ ਰਹੀ ਸੀ ਉਸ ਦਾ ਰਜਿਸਟ੍ਰੇਸ਼ਨ ਲਗਜ਼ਮਬਰਗ ਦਾ ਸੀ, ਜਦਕਿ ਉਸ ਦਾ ਮਾਲਿਕ ਰੂਸੀ ਨਾਗਰਿਕ ਸੀ। ਉਹ ਰੂਸੀ ਨਾਗਿਰਕ ਨੂੰ ਲੈ ਕੇ ਹੀ ਯੂਕੇ ਪਹੁੰਚਿਆ ਸੀ। ਦੱਸ ਦੇਈਏ ਕਿ ਯੂਕੇ ਨੇ ਰੂਸ ‘ਤੇ ਪਹਿਲਾਂ ਹੀ ਕਈ ਪਾਬੰਦੀਆਂ ਲਾਈਆਂ ਹੋਈਆਂ ਹਨ।
ਦੱਸ ਦੇਈਏ ਕਿ ਅੱਜ ਯੂਕਰੇਨ-ਰੂਸ ਜੰਗ ਦਾ 14ਵਾਂ ਦਿਨ ਹੈ। ਇਸ ਵਿਚਾਲੇ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸ ਦੇ 12 ਹਜ਼ਾਰ ਫੌਜੀ ਮਾਰ ਸੁੱਟੇ ਹਨ। ਹਾਲਾਂਕਿ ਕੀਵ, ਖਾਰਕੀਵ, ਜਾਇਟਾਮਿਰ ਆਦਿ ਵਿੱਚ ਰੂਸੀ ਹਮਲੇ ਜਾਰੀ ਹਨ। ਲੱਖਾਂ ਲੋਕਾਂ ਨੂੰ ਆਪਣਾ ਮੁਲਕ ਛੱਡ ਕੇ ਪਲਾਇਨ ਕਰਨਾ ਪੈ ਰਿਹਾ ਹੈ।