When Bahadur Shah : ਔਰੰਗਜੇਬ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਛੋਟਾ ਪੁੱਤਰ ਤਾਰਾ ਆਜ਼ਮ ਸ਼ਾਹ ਜਿਸ ਨੇ ਪਿਤਾ ਦੀ ਦੇਹ ਨੂੰ ਦੌਲਤਾਬਾਦ ਦੇ ਨਜ਼ਦੀਕ ਖਲਦਾਬਾਦ ਵਿਚ ਦਫਨਾ ਦਿੱਤਾ ਸੀ, ਨੇ ਦਿੱਲੀ ਦੇ ਤਖਤ ‘ਤੇ ਬੈਠਣ ਦਾ ਐਲਾਨ ਕੀਤਾ ਸੀ ਜਦ ਕਿ ਦੂਜੇ ਪਾਸੇ ਔਰੰਗਜ਼ੇਬ ਦਾ ਸਭ ਤੋਂ ਵੱਡੇ ਪੁੱਤਰ ਮੁਹੰਮਦ ਆਜ਼ਮ ਸ਼ਾਹ ਉਸ ਸਮੇਂ ਅਫਗਾਨਿਸਤਾਨ ਵਿਚ ਸੀ। ਜਦੋਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਆਜ਼ਮ ਨੇ ਆਗਰਾ ਨੂੰ ਮਾਰਚ ਕਰਨ ਲਈ ਤਿਆਰੀ ਕੀਤੀ ਅਤੇ ਆਪਣੇ ਆਪ ਨੂੰ ਉੱਤਰਾਧਿਕਾਰੀ ਐਲਾਨਿਆ, ਉਨ੍ਹਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਤਾਰਾ ਆਜ਼ਮ ਨੇ ਤਖਤ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਪੂਰੀ ਸ਼ਾਹੀ ਫੌਜ ਤੇ ਖਜ਼ਾਨਾ ਤਾਰਾ ਆਜ਼ਮ ਦੇ ਹੱਥ ‘ਚ ਸੀ ਜਿਸ ਕਾਰਨ ਬਹਾਦਰ ਸ਼ਾਹ ਨੂੰ ਕਿਸੇ ਹੋਰ ਸਹਾਇਤਾ ਦੀ ਖੋਜ ਸੀ।
ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣ ਲਈ ਕਿਹਾ ਕੇ ਮਦਦ ਕਰਨ ਦਾ ਪ੍ਰਸਤਾਵ ਰੱਖਿਆ। ਬਹਾਦਰ ਸ਼ਾਹ ਦੀ ਬੇਨਤੀ ‘ਤੇ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਕੋਲ ਗਏ। ਗੁਰੂ ਜੀ ਨੇ ਬਹਾਦਰ ਸ਼ਾਹ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਤਾਰਾ ਆਜ਼ਮ ਜ਼ਾਲਮ ਸੁਭਾਅ ਦਾ ਮਾਲਕ ਸੀ ਜਦੋਂ ਕਿ ਬਹਾਦਰ ਸ਼ਾਹ ਚੰਗੇ ਸੁਭਾਅ ਦਾ ਸੀ। ਭਾਈ ਨੰਦ ਲਾਲ ਜੀ ਨੇ ਗੁਰੂ ਜੀ ਦਾ ਸੰਦੇਸ਼ ਬਹਾਦਰ ਸ਼ਾਹ ਨੂੰ ਦਿੱਤਾ। ਜਿਵੇਂ ਹੀ ਤਾਰਾ ਆਜ਼ਮ ਨੂੰ ਸਾਰੀ ਗੱਲ ਦਾ ਪਤਾ ਲੱਗਾ ਉਹ ਨੇ ਵੀ ਆਪਣੀ ਫੌਜ ਲੈ ਕੇ ਆਗਰੇ ਵੱਲ ਤੁਰ ਪਿਆ। ਬਹਾਦਰ ਸ਼ਾਹ ਦੀ ਫੌਜ ਨੇ ਆਗਰੇ ਤੋਂ ਕੂਚ ਕਰਦੇ ਹੋਏ ਚੰਬਲ ਨਦੀ ਪਾਰ ਕੀਤੀ ਅਤੇ ਉਥੇ ਜਾਜੋ ਨਾਂ ਦੀ ਥਾਂ ‘ਤੇ ਆਪਣੇ ਮੋਰਚੇ ਬਣਾ ਲਏ। ਗੁਰੂ ਸਾਹਿਬ ਜੀ ਨੇ ਆਪਣੇ ਸੂਰਮੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਆਜ਼ਮ ਸ਼ਾਹ ਦੀ ਮਦਦ ਲਈ ਭਾਰੀ ਜਥੇ ਸਮੇਤ ਰਵਾਨਾ ਕਰ ਦਿੱਤਾ। ਦੋਵਾਂ ਭਰਾਵਾਂ ‘ਚ ਭਿਅੰਕਰ ਯੁੱਧ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇੱਕ ਵੱਡੇ ਜਥੇ ਸਣੇ ਉਥੇ ਪੁੱਜੇ ਅਤੇ ਉਨ੍ਹਾਂ ਨੇ ਦੋ ਤੀਰਾਂ ਨਾਲ ਤਾਰਾ ਆਜ਼ਮ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ‘ਚੋਂ ਇੱਕ ਤੀਰ ਤਾਰਾ ਆਜ਼ਮ ਦੇ ਮੱਥੇ ‘ਤੇ ਲੱਗਾ ਤੇ ਦੂਜਾ ਹਾਥੀ ਨੂੰ, ਜਿਸ ਨਾਲ ਉਸ ਦੇ ਸਹਾਇਕ ਵੀ ਮੌਕੇ ‘ਤੇ ਢਹਿ-ਢੇਰੀ ਹੋ ਗਏ।
ਜੰਗ ਖਤਮ ਹੋ ਗਈ। ਆਜ਼ਮ ਸ਼ਾਹ ਨੇ ਤਾਰਾ ਆਜ਼ਮ ਦੇ ਮੱਥੇ ‘ਚ ਲੱਗੇ ਤੀਰ ਨੂੰ ਮੰਗਵਾ ਕੇ ਦੇਖਿਆ ਤਾਂ ਉਸ ‘ਤੇ ਗੁਰੂ ਜੀ ਦੀ ਮੋਹਰ ਨਿਸ਼ਾਈ ਦੇਖ ਕੇ ਉਸ ਨੂੰ ਤਸੱਲੀ ਹੋ ਗਈ ਕਿ ਗੁਰੂ ਸਾਹਿਬ ਜੀ ਵੱਲੋਂ ਤਾਰਾ ਆਜ਼ਮ ਮਾਰਿਆ ਗਿਆ। ਜਾਜੌ ਦੀ ਲੜਾਈ ਖਤਮ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਸਮੇਤ ਆਗਰੇ ਚਲੇ ਗਏ । ਜਿਸ ਬਾਗ ‘ਚ ਗੁਰੂ ਜੀ ਠਹਿਰੇ ਸਨੇ ਉਥੇ ਹੁਣ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਹੈ।