When the hens : ਮਹਾਰਾਸ਼ਟਰ ਦੇ ਪੁਣੇ ਜਿਲ੍ਹੇ ‘ਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪੋਲਟਰੀ ਫਾਰਮ ਦੇ ਮਾਲਕ ਨੇ ਮੁਰਗੀਆਂ ਵੱਲੋਂ ਅੰਡੇ ਨਾ ਦੇਣ ‘ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ ਦਾ ਕਹਿਣਾ ਹੈ ਕਿ ਮੁਰਗੀਆਂ ਨੇ ਇੱਕ ਕੰਪਨੀ ਵੱਲੋਂ ਦਿੱਤਾ ਖਾਣਾ ਖਾਣ ਤੋਂ ਬਾਅਦ ਅੰਡੇ ਦੇਣਾ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਪੋਲਟਰੀ ਫਾਰਮ ਦੇ ਮਾਲਕ ਨੇ ਉਤਪਾਦਕ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਲੋਨੀ ਕਾਲਭੋਰ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਰਾਜਿੰਦਰ ਮੋਕਸ਼ੀ ਦਾ ਕਹਿਣਾ ਹੈ ਕਿ ਅਸੀਂ ਇਸ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਹੈ। ਅਸੀਂ ਸਬੰਧਤ ਨਿਰਮਾਤਾ ਨਾਲ ਗੱਲ ਕੀਤੀ, ਉਸਨੇ ਪੋਲਟਰੀ ਫਾਰਮ ਦੇ ਸਾਰੇ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ ਸਹਿਮਤੀ ਦਿੱਤੀ ਹੈ ਜੋ ਇਸ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਪੁਲਿਸ ਅਧਿਕਾਰੀ ਅੱਗੇ ਦੱਸਦੇ ਹਨ ਕਿ ਇਸ ਖੇਤਰ ਦੇ ਚਾਰ ਹੋਰ ਫਾਰਮ ਮਾਲਕਾਂ ਨੂੰ ਵੀ ਅਜਿਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਅਸੀਂ ਇਸ ਸੰਬੰਧੀ ਸਬੰਧਤ ਨਿਰਮਾਤਾ ਨਾਲ ਗੱਲ ਕੀਤੀ ਅਤੇ ਪੂਰੇ ਮਾਮਲੇ ਨੂੰ ਸਮਝਿਆ। ਦੂਜੇ ਪਾਸੇ, ਸ਼ਿਕਾਇਤਕਰਤਾ ਰਾਜੇਂਦਰ ਮਕਸ਼ੀ ਦਾ ਕਹਿਣਾ ਹੈ ਕਿ ਉਸਨੇ ਅਹਿਮਦਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਕੰਪਨੀ ਤੋਂ ਮੁਰਗੀਆਂ ਦਾ ਦਾਣਾ ਖਰੀਦਿਆ ਸੀ। ਪਰ ਉਸ ਦਾਣੇ ਨੂੰ ਖਾਣ ਤੋਂ ਬਾਅਦ, ਮੁਰਗੀਆਂ ਨੇ ਅੰਡੇ ਦੇਣਾ ਬੰਦ ਕਰ ਦਿੱਤਾ। ਇਸ ਲਈ ਅਸੀਂ ਪੁਲਿਸ ਨੂੰ ਉਤਪਾਦਕ ਬਾਰੇ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮੁੱਦੇ ‘ਤੇ ਅਹਿਮਦਨਗਰ ਦੇ ਬਲਾਕ ਪੱਧਰੀ ਪਸ਼ੂ ਪਾਲਣ ਅਧਿਕਾਰੀ ਨਾਲ ਸਲਾਹ ਕਰਕੇ ਮਾਮਲਾ ਸੁਲਝਾ ਲਿਆ।