ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਸਰਹਿੰਦ ਫੀਡਰ ‘ਚ ਇਕ ਔਰਤ ਦੇ ਬੱਚੇ ਸਮੇਤ ਛਾਲ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੁਕਤਸਰ ਸਾਹਿਬ-ਬਠਿੰਡਾ ਮਾਰਗ ‘ਤੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ਵਿਚ ਇਕ ਔਰਤ ਨੇ ਆਪਣੇ ਬੱਚੇ ਸਮੇਤ ਛਾਲ ਮਾਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਬਚਾਅ ਲਈ ਕੋਲੋਂ ਲੰਘਦੇ ਪਿੰਡ ਭੁੱਲਰ ਵਾਸੀ ਦੇ 2 ਰਾਹਗੀਰ ਵੀ ਨਹਿਰ ‘ਚ ਉਤਰ ਗਏ।
ਜਾਣਕਾਰੀ ਅਨੁਸਾਰ ਇਕ ਰਾਹਗੀਰ ਨੇ ਬੱਚੇ ਨੂੰ ਸਹੀ-ਸਲਾਮਤ ਨਹਿਰ ‘ਚੋਂ ਬਾਹਰ ਕੱਢ ਲਿਆ ਪਰ ਔਰਤ ਦੇ ਬਚਾਅ ਲਈ ਨਹਿਰ ‘ਚ ਉਤਰਿਆ ਦੂਜਾ ਰਾਹਗੀਰ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਨਹਿਰ ‘ਚ ਰੁੜ ਗਿਆ। ਔਰਤ ਦੀ ਪਹਿਚਾਣ ਹਰਜਿੰਦਰ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਜਦਕਿ ਬਚਾਅ ਲਈ ਉਤਰੇ ਰਾਹਗੀਰ ਦੀ ਪਹਿਚਾਣ ਗੁਰਦੀਪ ਸਿੰਘ ਵਾਸੀ ਪਿੰਡ ਭੁੱਲਰ ਵਜੋਂ ਹੋਈ ਹੈ। ਦੱਸ ਦੇਈਏ ਕਿ ਥਾਣਾ ਸਦਰ ਦੇ ਪੁਲਿਸ ਪ੍ਰਸ਼ਾਸ਼ਨ ਮੌਕੇ ‘ਤੇ ਪਹੁੰਚ ਗਏ ਸਨ। ਉਨ੍ਹਾਂ ਵੱਲੋਂ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: