workers drink Sanitizer : ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਸੈਨੇਟਾਈਜ਼ਰ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਸ਼ਰਾਬ ਨਾ ਮਿਲਣ ਕਾਰਨ ਸੈਨੇਟਾਈਜਰ ਪੀ ਗਏ । ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਲੌਕਡਾਊਨ ਕਾਰਨ ਸ਼ਰਾਬ ਦੀਆਂ ਦੁਕਾਨਾਂ ਇਸ ਸਮੇਂ ਬੰਦ ਹਨ। ਇਸ ਕਾਰਨ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਪਹਿਲਾ ਮਾਮਲਾ ਵਾਨੀ ਸ਼ਹਿਰ ਦੇ ਤੇਲੀ ਫੀਲ ਖੇਤਰ ਦਾ ਹੈ। ਜਿਥੇ ਦੱਤਾ ਲਾਂਜੇਵਰ ਅਤੇ ਨੂਤਨ ਪਾਥਕਰ ਨਾਂ ਦੇ ਦੋ ਵਿਅਕਤੀਆਂ ਨੇ ਸ਼ਰਾਬ ਨਾ ਮਿਲਣ ਕਾਰਨ ਸੈਨੇਟਾਈਜਰ ਪੀ ਲਿਆ।
ਮਰਨ ਵਾਲਿਆਂ ਦੇ ਨਾਂ ਗਣੇਸ਼ ਉੱਤਮ ਸ਼ੈਲਰ (43), ਸੁਨੀਲ ਮਹਾਦੇਵ ਡੇਂਗਲੇ (36), ਦੱਤ ਕਵਾਦੂ ਲੰਜੇਵਰ (47), ਨੂਤਨ ਦੇਵਰਾਓ ਪਤੰਕਰ ( 35), ਸੰਤੋਸ਼ ਮੇਹਰ (35), ਵਿਜੇ ਬਾਵਨੇ (35) ਹਨ। ਸੱਤਵੇਂ ਮ੍ਰਿਤਕ ਦੀ ਪਛਾਣ ਹੋਣੀ ਅਜੇ ਬਾਕੀ ਹੈ। ਡੀਐਸਪੀ ਸੰਜੇ ਪੁਜਲਵਾਰ ਦਾ ਕਹਿਣਾ ਹੈ ਕਿ 7 ਲੋਕਾਂ ਦੀ ਸੈਨੀਟਾਈਜ਼ਰ ਪੀਣ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਵਿੱਚੋਂ 4 ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਸਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸੇ ਬਿਨਾਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ।