ਖਰੜ-ਲਾਂਡਰਾਂ ਰੋਡ ਸੈਕਟਰ-115 ਵਿਖੇ ਸਥਿਤ ਸਕਾਈਲਾਰਕ ਸੋਸਾਇਟੀ ਦੇ ਫਲੈਟ ਦੀ ਚੌਥੀ ਮੰਜ਼ਿਲ ਤੋਂ ਨੌਜਵਾਨ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਆਰਿਆ ਗੁਰਦਾਸ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਚੁਕੀ ਹੈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਸਿਮਰਨਜੀਤ ਦਾ ਕੈਨੇਡਾ ਦਾ 2 ਵਾਰ ਵੀਜ਼ਾ ਰਿਫਿਊਜ ਹੋ ਚੁੱਕਿਆ ਸੀ। ਜਿਸ ਤੋਂ ਪ੍ਰੇਸ਼ਨ ਹੋ ਕਿ ਉਸ ਨੇ ਇਹ ਕਦਮ ਚੁੱਕਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਫਲੈਟ ’ਚ ਰਹਿ ਰਹੇ ਮ੍ਰਿਤਕ ਸਿਮਰਨਜੀਤ ਸਿੰਘ ਦੇ ਦੋਸਤ ਪਰਮਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਉਸ ਨੂੰ ਸਿਮਰਨ ਦਾ ਫੋਨ ਆਇਆ ਸੀ ਕਿ ਉਹ ਗੁਰਦਾਸਪੁਰ ਤੋਂ ਆ ਰਿਹਾ ਹੈ ਅਤੇ ਰਾਤ ਨੂੰ ਉਸ ਦੇ ਕੋਲ ਹੀ ਰੁਕੇਗਾ। ਰਾਤੀਂ 10 ਵਜੇ ਸਿਮਰਨਜੀਤ ਸਿੰਘ ਦੇ ਕਹਿਣ ’ਤੇ ਉਹ ਉਸ ਨੂੰ ਮੋਹਾਲੀ ਰੇਲਵੇ ਸਟੇਸ਼ਨ ਨੇੜਿਓਂ ਆਪਣੇ ਨਾਲ ਘਰ ਲੈ ਕੇ ਆਇਆ।
ਇਹ ਵੀ ਪੜ੍ਹੋ : ਅਬੋਹਰ ‘ਚ HDFC ਬੈਂਕ ‘ਚ ਚੋਰੀ ਦੀ ਕੋਸ਼ਿਸ਼, ਕੰਧ ਤੋੜ ਕੇ ਦਾਖਲ ਹੋਏ ਨਕਾਬਪੋਸ਼ ਚੋਰ, ਘਟਨਾ CCTV ‘ਚ ਕੈਦ
ਪਰਮਵੀਰ ਸਿੰਘ ਨੇ ਦੱਸਿਆ ਜਦੋਂ ਉਹ ਸੌਂ ਗਿਆ ਤਾਂ ਤੜਕੇ ਸਵੇਰੇ ਪੌਣੇ ਪੰਜ ਵਜੇ ਸਿਮਰਨਜੀਤ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ, ‘ਪਰਮ-ਪਰਮ ਮੈਂ ਚੱਲਿਆ ਆਂ’। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਦੋਸਤ ਬਾਲਕੋਨੀ ਤੋਂ ਥੱਲੇ ਲਹੂ-ਲੁਹਾਨ ਹਾਲਤ ਵਿਚ ਡਿੱਗਿਆ ਪਿਆ ਸੀ। ਉਸ ਨੇ ਤੁਰੰਤ ਇਸ ਦੀ ਇਤਲਾਹ ਪੁਲਿਸ ਕੰਟਰੋਲ ਰੂਮ ’ਤੇ ਦਿੱਤੀ।
ਘਟਨਾ ‘ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ।ਇਸ ਦੇ ਨਾਲ ਹੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿਤਾ ਹੈ। ਘਟਨਾ ਵਾਲੀ ਥਾਂ ਤੋਂ ਖ਼ੁਦਕੁਸ਼ੀ ਨੋਟ ਜਾਂ ਕੋਈ ਵੀ ਹੋਰ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗਾ ਹੈ, ਜਿਸ ਤੋਂ ਘਟਨਾ ਦਾ ਕਾਰਨ ਪਤਾ ਲੱਗ ਸਕੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”