ਚਿਹਰੇ ‘ਤੇ ਬਰਫ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਸਕਿਨ ਫ੍ਰੈਸ਼ ਹੁੰਦੀ ਹੈ ਸਗੋਂ ਗਰਮੀ ਵਿਚ ਪਸੀਨੇ ਤੇ ਗਰਮਾਹਟ ਤੋਂ ਬੇਹਾਲ ਹੋਣ ਦੀ ਵਜ੍ਹਾ ਤੋਂ ਜੋ ਫਿੱਕਾਪਣ ਦਿਖਣ ਲੱਗਦਾ ਹੈ ਉਹ ਵੀ ਦੂਰ ਹੁੰਦਾ ਹੈ। ਨਾਲ ਹੀ ਚਿਹਰੇ ‘ਤੇ ਸੋਜਿਸ਼, ਐਕਨੇ ਤੇ ਰੈੱਡਨੈਸ ਨੂੰ ਵੀ ਖਤਮ ਕਰਦਾ ਹੈ ਪਰ ਬਰਫ ਨੂੰ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਜਿਸ ਨਾਲ ਬਰਫ ਦੀ ਠੰਡਕ ਦਾ ਪੂਰਾ ਫਾਇਦਾ ਮਿਲੇ।
ਸਿੱਧੇ ਬਰਫ ਨੂੰ ਚਿਹਰੇ ‘ਤੇ ਨਾ ਰਗੜੋ
ਬਰਫ ਨੂੰ ਲੈ ਕੇ ਸਿੱਧੇ ਚਿਹਰੇ ‘ਤੇ ਨਾ ਰਗੜੋ। ਇਸ ਨਾਲ ਬਲੱਡ ਸੈਲਸ ਦੇ ਠੰਡਕ ਦੀ ਵਜ੍ਹਾ ਨਾਲ ਨੀਲੇ ਪੈਣ ਦਾ ਡਰ ਰਹਿੰਦਾ ਹੈ। ਬਰਫ ਨੂੰ ਕਿਸੇ ਸਾਫ ਰੁਮਾਲ ਜਾਂ ਟਿਸ਼ੂ ਪੇਪਰ ਵਿਚ ਲਪੇਟ ਕੇ ਸਕਿਨ ‘ਤੇ ਲਗਾਓ ਜਿਸ ਨਾਲ ਸਕਿਨ ਅਤੇ ਬਰਫ ਵਿਚ ਇਕ ਬੈਰੀਅਰ ਬਣਿਆ ਰਹੇ ਤੇ ਸਕਿਨ ‘ਤੇ ਬਰਫ ਦੀ ਜ਼ਿਆਦਾ ਠੰਡਕ ਨਾਲ ਕਿਸੇ ਤਰ੍ਹਾਂ ਦਾ ਗਲਤ ਪ੍ਰਭਾਵ ਨਾ ਪਵੇ।
ਬਰਫ ਨਾਲ ਹੋ ਸਕਦੈ ਸਕਿਨ ਨੂੰ ਨੁਕਸਾਨ
ਕਈ ਵਾਰ ਸਿੱਧੇ ਬਰਫ ਨੂੰ ਸਕਿਨ ‘ਤੇ ਲਗਾਉਣ ਨਾਲ ਠੰਡਕ ਦੀ ਵਜ੍ਹਾ ਨਾਲ ਜਲਨ ਦਾ ਡਰ ਰਹਿੰਦਾ ਹੈ ਤੇ ਬਲੱਡ ਸਰਕੂਲੇਸ਼ਨ ਵੀ ਰੁਕ ਜਾਂਦਾ ਹੈ। ਇਸ ਲਈ ਬਰਫ ਨੂੰ ਸਿੱਧੇ ਸਕਿਨ ਨਾਲ ਨਹੀਂ ਲਗਾਉਣਾ ਚਾਹੀਦਾ।
ਕਿੰਨੀ ਵਾਰ ਚਿਹਰੇ ‘ਤੇ ਬਰਫ ਲਗਾਓ
ਚਿਹਰੇ ‘ਤੇ ਬਰਫ ਲਗਾਉਣੀ ਹੈ ਤਾਂ ਦਿਨ ਭਰ ਵਿਚ ਸਿਰਫ ਇਕ ਵਾਰ ਅਜਿਹਾ ਕਰੋ। ਬਰਫ ਲਗਾਉਣ ਨਾਲ ਸਕਿਨ ਅੰਦਰ ਤੋਂ ਸਾਫ ਹੁੰਦੀ ਹੈ ਤੇ ਵ੍ਹਾਈਟਹੈਡਸ, ਬਲੈਕ ਹੈਡਸ ਕਲੀਅਰ ਹੁੰਦੇ ਹਨ ਪਰ ਰੋਜ਼ ਇਕ ਵਾਰ ਹੀ ਲਗਾਉਣ ਨਲਾ ਸਾਰੇ ਫਾਇਦੇ ਮਿਲ ਜਾਣਗੇ ਤੇ ਦਿਨ ਭਰ ਵਾਰ-ਵਾਰ ਲਗਾਉਣ ਦੀ ਲੋੜ ਨਹੀਂ ਹੋਵੇਗੀ।
ਕਦੋਂ ਲਗਾਓ ਬਰਫ
ਚਿਹਰੇ ‘ਤੇ ਬਰਫ ਲਗਾਉਣ ਦਾ ਮੈਕਸੀਅਮ ਅਸਰ ਚਾਹੀਦਾ ਹੈ ਤਾਂ ਇਸ ਨੂੰ ਸੌਂ ਕੇ ਉਠਣ ਦੇ ਬਾਅਦ ਲਗਾਓ। ਬਰਫ ਨੂੰ ਸੌਂ ਕੇ ਉਠਣ ਦੇ ਬਾਅਦ ਲਗਾਉਣ ਨਾਲ ਚਿਹਰੇ ‘ਤੇ ਦਿਖ ਰਹੀ ਸੋਜਿਸ਼ ਘੱਟ ਹੁੰਦੀ ਹੈ ਤੇ ਬਲੱਡ ਸਰਕੁਲੇਸ਼ਨ ਵਧਦਾ ਹੈ।
ਬਰਫ ਲਗਾਉਣ ਦੇ ਦੂਜੇ ਬਦਲ
ਜੇਕਰ ਤੁਸੀਂ ਸਿੱਧੇ ਬਰਫ ਨੂੰ ਸਕਿਨ ‘ਤੇ ਨਹੀਂ ਰਗੜਨਾ ਚਾਹੁੰਦੇ ਹੋ ਜਾਂ ਠੰਡ ਬਰਦਾਸ਼ਤ ਨਹੀਂ ਹੁੰਦੀ ਤਾਂ ਬਰਫ ਵਾਲੇ ਪਾਣੀ ਵਿਚ ਕੱਪੜੇ ਨੂੰ ਭਿਉਂ ਕੇ ਚੰਗੀ ਤਰ੍ਹਾਂ ਨਿਚੋੜ ਦਿਓ। ਫਿਰ ਇਸ ਕੱਪੜੇ ਨੂੰ ਮੂੰਹ ‘ਤੇ ਰੱਖੋ। ਇਸ ਨਾਲ ਸਕਿਨ ‘ਤੇ ਗਲੋਅ ਮਿਲੇਗਾ ਤੇ ਬਲੱਡ ਸਰਕੂਲੇਸ਼ਨ ਵਧੇਗਾ।
ਬਰਫ ਲਗਾਉਣ ਦੇ ਬਾਅਦ ਸਕਿਨ ਦੇ ਪੋਰਸ ਛੋਟੇ ਹੋਣ ਲੱਗਦੇ ਹਨ। ਅਜਿਹੇ ਵਿਚ ਬਰਫ ਲਗਾਉਣ ਤੋਂ ਪਹਿਲਾਂ ਐਲੋਵੇਰਾ ਜੈੱਲ ਲਗਾਉਣ ਨਾਲ ਸਕਿਨ ਦੇ ਅੰਦਰ ਤੱਕ ਐਲੋਵੇਰਾ ਜੈੱਲ ਪਹੁੰਚਦਾ ਹੈ ਤੇ ਸਕਿਨ ਦੇ ਦਾਗ ਧੱਬਿਆਂ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ।