ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿਚ ਸਭ ਤਂ ਵੱਡੀ ਦਿੱਕਤ ਹੁੰਦੀ ਹੈ ਖਾਣੇ ਦੇ ਸਾਮਾਨ ਦਾ ਖਰਾਬ ਹੋਣਾ। ਦਰਅਸਲ ਗਰਮੀ ਦੇ ਮੌਸਮ ਵਿਚ ਖਾਣੇ ਦਾ ਸਾਮਾਨ ਜੇਕਰ ਫਰਿਜ ਵਿਚ ਨਾ ਰੱਖਿਆ ਜਾਵੇ ਤਾਂ ਤੁਰੰਤ ਹੀ ਖਰਾਬ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਹਰ ਸਬਜ਼ੀ ਨੂੰ ਵੀ ਫਰਿਜ ਵਿਚ ਰੱਖਿਆ ਜਾਂਦਾ ਹੈ।
ਫਰਿਜ ਵਿਚ ਰੱਖਣ ਦੇ ਬਾਵਜੂਦ ਕਈ ਸਬਜ਼ੀਆਂ ਜਲਦ ਖਰਾਬ ਹੋ ਜਾਂਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿਚ ਹਰਾ ਧਨੀਆ ਵੀ ਸ਼ਾਮਲ ਹੈ। ਗਰਮੀ ਦੇ ਮੌਸਮ ਵਿਚ ਧਨੀਏ ਨੂੰ ਜੇਕਰ ਫਰਿਜ ਵਿਚ ਸਹੀ ਤਰੀਕੇ ਨਾਲ ਨਾ ਰੱਖਿਆ ਜਾਵੇ ਤਾਂ ਇਹ ਇਕ ਰਾਤ ਵਿਚ ਹੀ ਸੁੱਕ ਜਾਂਦਾ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਇਸਤੇਮਾਲ ਦੇ ਬਾਅਦ ਹਰਾ ਧਨੀਆ ਹਫਤਿਆਂ ਤੱਕ ਖਰਾਬ ਨਹੀਂ ਹੋਵੇਗਾ।
ਪਾਣੀ ਵਿਚ ਰੱਖੋ
ਜੇਕਰ ਤੁਸੀਂ ਜ਼ਿਆਦਾ ਹਰਾ ਧਨੀਆ ਬਾਜ਼ਾਰ ਤੋਂ ਖਰੀਦ ਕੇ ਲਿਆਏ ਹੋ ਤਾਂ ਇਸ ਨੂੰ ਇਕ ਕੱਚ ਦੇ ਡੱਬੇ ਵਿਚ ਪਾਣੀ ਭਰ ਕੇ ਰੱਖ ਦਿਓ। ਧਿਆਨ ਰੱਖੋ ਕਿ ਧਨੀਏ ਦੀਆਂ ਪੱਤੀਆਂ ਨੂੰ ਪਾਣੀ ਤੋਂ ਦੂਰ ਹੀ ਰੱਖਣਾ ਹੈ ਸਿਰਫ ਜੜ੍ਹਾਂ ਨੂੰ ਪਾਣੀ ਵਿਚ ਭਿਉਂ ਕੇ ਰੱਖਣਾ ਹੈ। ਇਸ ਪਾਣੀ ਨੂੰ ਹਰ ਰੋਜ਼ ਬਦਲਦੇ ਰਹੋ ਨਹੀਂ ਤਾਂ ਪਾਣੀ ਨਾਲ ਧਨੀਆ ਵੀ ਸੜਨ ਲੱਗੇਗਾ।
ਕਾਗਜ਼ ਵਿਚ ਲਪੇਟੋ
ਧਨੀਆ ਜਲਦੀ ਸੁੱਕ ਜਾਂਦਾ ਹੈ। ਅਜਿਹੇ ਵਿਚ ਇਸ ਨੂੰ ਹਮੇਸ਼ਾ ਕਾਗਜ਼ ਵਿਚ ਲਪੇਟ ਕੇ ਰੱਖੋ। ਇਸ ਲਈ ਸਭ ਤੋਂ ਪਹਿਲਾਂ ਕਾਗਜ਼ ਵਿਚ ਧਨੀਏ ਨੂੰ ਲਪੇਟ ਲਓ ਤੇ ਫਿਰ ਇਸ ਨੂੰ ਏਅਰਟਾਈਟ ਕੰਟੇਨਰ ਜਾਂ ਪੌਲੀਥੀਨ ਬੈਗ ਵਿਚ ਫਰਿਜ ਵਿਚ ਰੱਖ ਲਓ। ਕਾਗਜ਼ ਪੱਤਿਆਂ ਦੀ ਨਮੀ ਨੂੰ ਕਾਇਮ ਰੱਖੇਗਾ ਜਿਸ ਨਾਲ ਧਨੀਆ ਕਾਫੀ ਲੰਬੇ ਸਮੇਂ ਤੱਕ ਤਾਜ਼ਾ ਰਹੇਗਾ।
ਸਿੱਲ੍ਹੇ ਕੱਪੜੇ ਵਿੱਚ ਲਪੇਟੋ
ਕਾਗਜ਼ ਵਿਚ ਨਹੀਂ ਲਪੇਟਣਾ ਚਾਹੁੰਦੇ ਹੋ ਤਾਂ ਸੂਤੀ ਕੱਪੜੇ ਨੂੰ ਹਲਕਾ ਜਿਹਾ ਭਿਉਂ ਕੇ ਉਸ ਵਿਚ ਧਨੀਏ ਲਪੇਟ ਦਿਓ। ਇਸ ਤੇ ਬਾਅਦ ਇਸ ਨੂੰ ਇਕ ਏਅਰ ਟਾਈਟ ਕੰਟੇਨਰ ਵਿਚ ਪੈਕ ਕਰ ਦਿਓ। ਇਸ ਨਾਲ ਵੀ ਧਨੀਆ ਖਰਾਬ ਨਹੀਂ ਹੋਵੇਗਾ। ਇਸ ਕੱਪੜੇ ਨੂੰ ਵਿਚ-ਵਿਚ ਸਿਲ੍ਹਾ ਕਰਦੇ ਰਹੋ।
ਫ੍ਰੀਜਰ ਵਿਚ ਜਮਾ ਦਿਓ
ਇਸ ਨੁਸਖੇ ਨੂੰ ਅਪਨਾਉਣ ਲਈ ਧਨੀਏ ਨੂੰ ਬਾਰੀਕ ਕੱਟ ਕੇ ਇਕ ਬਰਫ ਦੇ ਟ੍ਰੇਅ ਵਿਚ ਰੱਖੋ ਤੇ ਫਿਰ ਉਸ ਵਿਚ ਥੋੜ੍ਹਾ ਪਾਣੀ ਪਾਓ। ਇਸ ਨੂੰ ਫ੍ਰੀਜਰ ਵਿਚ ਜਮ੍ਹਾ ਦਿਓ। ਜਦੋਂ ਵੀ ਤੁਹਾਨੂੰ ਧਨੀਏ ਦੀ ਲੋੜ ਹੈ ਤੁਸੀਂ ਇਸ ਨੂੰ ਬਰਫ ਦੇ ਟੁਕੜਿਆਂ ਵਾਂਗ ਵਰਤ ਸਕਦੇ ਹੋ। ਇਸ ਨਾਲ ਵੀ ਧਨੀਆ ਖਰਾਬ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
