ਸਬਜ਼ੀ, ਦਾਲ ਤੇ ਇਥੋਂ ਤੱਕ ਕਿ ਸਲਾਦ ਵਿਚ ਟਮਾਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਬੇਹੱਦ ਕਾਮਨ ਸਬਜ਼ੀ ਹੈ ਜਿਸ ਦਾ ਇਸਤੇਮਾਲ ਹਰ ਘਰ ਵਿਚ ਰੋਜ਼ਾਨਾ ਕੀਤਾ ਜਾਂਦਾ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਨਾ ਰੱਖਿਆ ਜਾਵੇ ਤਾਂ ਇਹ ਜਲਦੀ ਖਰਾਬ ਹੋ ਜਾਂਦਾ ਹੈ। ਟਮਾਟਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫ੍ਰਿਜ ਵਿਚ ਸਟੋਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਪਰ ਜੇਕਰ ਤੁਹਾਡੇ ਕੋਲ ਫ੍ਰਿਜ ਨਹੀਂ ਹੈ ਜਾਂ ਫਿਰ ਤੇਜ ਗਰਮੀ ਕਾਰਨ ਫ੍ਰਿਜ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾਂ ਇਨ੍ਹਾਂ ਨੂੰ ਸਟੋਰ ਕਰਨ ਲਈ ਕੁਝ ਤਰੀਕਿਆਂ ਨੂੰ ਅਪਣਾਓ। ਇਨ੍ਹਾਂ ਨੂੰ ਅਪਣਾ ਕੇ ਤੁਸੀਂ ਟਮਾਟਰ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾ ਸਕਦੇ ਹੋ।
ਫ੍ਰਿਜ ਦੇ ਬਿਨਾਂ ਟਮਾਟਰ ਨੂੰ ਫ੍ਰੈਸ਼ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਕਿਸੇ ਠੰਡੀ ਥਾਂ ‘ਤੇ ਰੱਖੋ। ਜ਼ਿਆਦਾਤਰ ਲੋਕ ਇਨ੍ਹਾਂ ਨੂੰ ਕਿਚਨ ਵਿਚ ਹੀ ਰੱਖਦੇ ਹਨ ਜਿਸ ਦੀ ਵਜ੍ਹਾ ਨਾਲ ਇਹ ਜਲਦੀ ਖਰਾਬ ਹੋ ਜਾਂਦੇ ਹਨ। ਅਜਿਹੇ ਵਿਚ ਟਮਾਟਰ ਨੂੰ ਸਟੋਰ ਕਰਨ ਲਈ ਕਿਸੇ ਕੰਟੇਨਰ ਦਾ ਇਸਤੇਮਾਲ ਕਰੋ ਤੇ ਫਿਰ ਟਮਾਟਰ ਨੂੰ ਚੰਗੀ ਤਰ੍ਹਾਂ ਸੁਕਾ ਕੇ ਕਿਸੇ ਕੰਟੇਨਰ ਵਿਚ ਰੱਖੋ, ਜਿਸ ਵਿਚ ਹਵਾ ਜਾਵੇ ਤੇ ਨਿਕਲ ਸਕੇ।
ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਸਾਰੇ ਪੋਲਿੰਗ ਬੂਥਾਂ ‘ਤੇ ਤੰਬਾਕੂ ਦੇ ਸੇਵਨ ‘ਤੇ ਹੋਵੇਗੀ ਪਾਬੰਦੀ
ਲੰਬੇ ਸਮੇਂ ਤੱਕ ਟਮਾਟਰ ਸਟੋਰ ਕਰਨ ਲਈ ਅੱਧਾ ਚੱਮਚ ਨਮਕ ਤੇ ਹਲਦੀ ਮਿਲੇ ਪਾਣੀ ਵਿਚ ਇਨ੍ਹਾਂ ਨੂੰ ਕੁਝ ਮਿੰਟਾਂ ਲਈ ਭਿਉਂ ਕੇ ਰੱਖੋ। ਫਿਰ ਇਸ ਨੂੰ ਕੱਢ ਕੇ ਸਾਫ ਪਾਣੀ ਨਾਲ ਧੋ ਕੇ ਪੁੰਝ ਲਓ। ਹੁਣ ਇਕ ਖੁੱਲ੍ਹੇ ਭਾਂਡੇ ਵਿਚ ਸਾਦਾ ਪੇਪਰ ਵਿਛਾ ਕੇ ਟਮਾਟਰ ਨੂੰ ਕਾਗਜ਼ ਵਿਚ ਲਪੇਟ ਕੇ ਰੱਖੋ।
ਇਸੇ ਤਰੀਕੇ ਨੂੰ ਅਪਨਾਉਣ ਲਈ ਟਮਾਟਰ ਨੂੰ ਸਾਫ ਪਾਣੀ ਨਾਲ ਧੋਵੋ। ਫਿਰ ਸਾਫ ਕੱਪੜੇ ਨਾਲ ਸੁਕਾਓ। ਟਮਾਟਰ ਨੂੰ ਉਸੇ ਕੱਪੜੇ ਵਿਚ ਲਪੇਟ ਕੇ ਕਿਸੇ ਖੁੱਲ੍ਹੇ ਡੱਬੇ ਵਿਚ ਰੱਖੋ ਤੇ ਹਫਤੇ ਵਿਚ ਇਕ ਵਾਰ ਕੁਝ ਮਿੰਟ ਲਈ ਹਲਕੀ ਧੁੱਪ ਦਿਖਾਓ।