2 crore people jobs lost: ਕੋਰੋਨਾ ਦਾ ਕਹਿਰ ਹਰ ਦੇਸ਼ ਦੀ ਅਰਥ ਵਿਵਸਥਾ ‘ਤੇ ਬਹੁਤ ਭਾਰੀ ਪੈ ਰਿਹਾ ਹੈ। ਅਜਿਹੇ ‘ਚ ਅਮਰੀਕੀ ਨਾਗਰਿਕਾਂ ਲਈ ਕੋਰੋਨਾ ਵਾਇਰਸ ਨੇ ਬਹੁਤ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। ਅੰਕੜੇ ਦੀ ਮੰਨੀਏ ਤਾਂ ਅਮਰੀਕੀ ਕੰਪਨੀਆਂ ਨੇ ਅਪ੍ਰੈਲ ਮਹੀਨੇ ‘ਚ 2 ਕਰੋੜ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਅਮਰੀਕਾ ਦੀ ਇਤਿਹਾਸ ‘ਚ ਨੌਕਰੀ ਕਰਨ ਵਾਲੇ ਲੋਕਾਂ ਲਈ ਇਹ ਸਾਲ ਬਹੁਤ ਮਾੜਾ ਰਿਹਾ ਹੈ।
ਇਕ ਸਰਵੇਖਣ ਵਿਚ ਕਈ ਅਮਰੀਕੀ ਆਈਕਨੋਮੀਸਟ ਦਾ ਅਨੁਮਾਨ ਲਗਾਇਆ ਗਿਆ ਹੈ ਕਿ ਅਪ੍ਰੈਲ ਵਿਚ 2.18 ਕਰੋੜ ਨੌਕਰੀਆਂ ਚਲੀਆਂ ਗਈਆਂ ਹਨ।ਦੱਸ ਦੇਈਏ ਕਿ ਮਾਰਚ 2010 ਤੋਂ ਫਰਵਰੀ 2020 ਦਰਮਿਆਨ ਅਮਰੀਕਾ ‘ਚ 2.28 ਕਰੋੜ ਨਵੀਆਂ ਨੌਕਰੀਆਂ ਲੋਕਾਂ ਦੇ ਹਿੱਸੇ ਆਇਆਂ ਸਨ, ਯਾਨੀ ਕੋਰੋਨਾ ਦੀ ਸਥਿਤੀ ਤੋਂ ਕੁੱਝ ਮਹੀਨਿਆਂ ਵਿੱਚ, ਅਮਰੀਕਾ ਵਿੱਚ ਕਈ ਸਾਲਾਂ ਤੋਂ ਨੌਕਰੀ ਕਰਨ ਵਾਲਿਆਂ ਕਰਨ ਵਾਲਿਆਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਕੋਰੋਨਾ ਕਾਰਨ ਅਮਰੀਕਾ ਵਿਚ ਦਫਤਰ, ਕਾਰਖਨੇ, ਸਕੂਲ, ਨਿਰਮਾਣ ਕਾਰਜ ਅਤੇ ਸਟੋਰ ਸਾਰੇ ਬੰਦ ਹਨ ਜਿਸਨੇ ਅਮਰੀਕੀ ਅਰਥ ਵਿਵਸਥਾ ਮੁਦੇ ਮੂੰਹ ਡਿੱਗਣ ‘ਤੇ ਮਜਬੂਰ ਕਰ ਦਿੱਤਾ ਹੈ। ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਅਮਰੀਕਾ ਦੇ ਹੋਟਲ ਸੈਕਟਰ ਵਿੱਚ 86 ਲੱਖ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਪਿਛਲੇ ਮਹੀਨੇ ਵਪਾਰ, ਟ੍ਰੈਮਪੋਰਟ ਸੈਕਟਰ ‘ਚੋਂ ਵੀ ਲੱਖਾਂ ਲੋਕਾਂ ਦੀ ਨੌਕਰੀ ਖੋਹ ਲਈ ਹੈ।