ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 13ਵੇਂ ਦਿਨ 2 ਹੋਰ ਲੋਕ ਸਭਾ ਸਾਂਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਰਲਾ ਕਾਂਗਰਸ ਦੇ ਥਾਮਸ ਚਾਦੀਕਦਮ ਤੇ ਮਾਕਪਾ ਦੇ ਏ ਐੱਮ ਆਰਿਫ ਨੂੰ ਤਖਤੀਆਂ ਦਿਖਾਉਣ ਤੇ ਸਦਨ ਵਿਚ ਦਾਖਲ ਕਰਨ ਲਈ ਸੰਸਦ ਦੇ ਸਰਤ ਰੁੱਤ ਸੈਸ਼ਨ ਤੋਂ ਸਸਪੈਂਡ ਕੀਤਾ ਗਿਆ। ਇਨ੍ਹਾਂ ਨੂੰ ਮਿਲਾ ਕੇ ਹੁਣ ਤੱਕ 143 ਸਾਂਸਦਾਂ ਖਿਲਾਫ ਐਕਸ਼ਨ ਲਿਆ ਜਾ ਚੁੱਕਾ ਹੈ।
ਸਾਂਸਦਾਂ ਦੀ ਮੁਅੱਤਲੀ ਦੇ ਵਿਰੋਧ ਵਿਚ ਵਿਰੋਧੀਆਂ ਦਾ ਪ੍ਰਦਰਸ਼ਨ ਜਾਰੀ ਰਿਹਾ। ਪਹਿਲਾਂ ਵਿਰੋਧੀ ਸਾਂਸਦਾਂ ਨੇ ਗਾਂਧੀ ਦੀ ਮੂਰਤੀ ਸਾਹਮਣੇ ਸਰਕਾਰ ਖਿਲਾਫ ਨਾਅਰੇ ਲਗਾਏਤੇ ਫਿਰ ਸੰਸਦ ਦੇ ਮਕਰ ਦੁਆਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਕਿਹਾ ਕਿ ਜਦੋਂ ਤੱਕ ਸਾਂਸਦਾਂ ਦੀ ਮੁਅੱਤਲੀ ਵਾਪਸ ਨਹੀ ਹੁੰਦੀ, ਵਿਰੋਧੀਆਂ ਦਾ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਦੇ ਨਾਲ ਹੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਦੇ ਮਾਮਲੇ ‘ਚ ਸੱਤਾਧਾਰੀ ਪਾਰਟੀ ਯਾਨੀ ਐਨਡੀਏ ਦੇ ਸੰਸਦ ਮੈਂਬਰਾਂ ਨੇ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਰਾਜ ਸਭਾ ਵਿੱਚ ਇੱਕ ਘੰਟੇ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਐਨਡੀਏ ਦੇ ਸੰਸਦ ਮੈਂਬਰ ਉਪ ਰਾਸ਼ਟਰਪਤੀ ਧਨਖੜ ਦੇ ਸਮਰਥਨ ਵਿੱਚ ਖੜ੍ਹੇ ਹੋਏ। ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ STF ਦੀ ਕਾਰਵਾਈ, 7.5 ਕਰੋੜ ਦੀ ਹੈਰੋ.ਇਨ ਨਾਲ ਮਹਿਲਾ ਸਣੇ 3 ਲੋਕ ਗ੍ਰਿਫਤਾਰ
ਦੱਸ ਦੇਈਏ ਕਿ ਸੰਸਦ ਵਿਚ ਹੰਗਾਮੇ ਦੇ ਦੋਸ਼ ਵਿਚ ਹੁਣ ਤੱਕ 143 ਸਾਂਸਦ ਸਸਪੈਂਡ ਹੋ ਚੁੱਕੇ ਹਨ।ਇਨ੍ਹਾਂ ਵਿਚੋਂ 109 ਲੋਕ ਸਭਾ ਤੇ 34 ਰਾਜ ਸਭਾ ਦੇ ਹਨ। ਇਨ੍ਹਾਂ ਸਾਂਸਦਾਂ ਦੇ ਸੰਸਦ ਵਿਚ ਦਾਖਲ ਹੋਣ ‘ਤੇ ਰੋਕ ਲੱਗ ਗਈ ਹੈ। ਬੀਤੀ ਦੇਰ ਰਾਤ ਲੋਕ ਸਭਾ ਸਕੱਤਰੇਤ ਨੇ ਸਰਕੂਲਰ ਜਾਰੀ ਕਰਕੇ ਇਨ੍ਹਾਂ ਸਾਂਸਦਾਂ ਦੇ ਪਾਰਲੀਮੈਂਟ ਚੈਂਬਰ, ਲਾਬੀ ਤੇ ਗੈਲਰੀ ਵਿਚ ਆਉਣ ‘ਤੇ ਬੈਨ ਲਗਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ : –