ਮਾਊਂਟ ਐਵਰੇਸਟ ‘ਤੇ ਜਾਮ ਲੱਗ ਗਿਆ ਹੈ। ਇਕੱਠੇ 200 ਪਰਬਤਰੋਹੀ 8790 ਮੀਟਰ ਦੀ ਉਚਾਈ ‘ਤੇ ਸਾਊਥ ਸਮਿਟ ਤੇ ਹਿਲੇਰੀ ਸਟੇਪ ‘ਤੇ ਪਹੁੰਚ ਗਏ। 8848 ਮੀਟਰ ਉਚਾਈ ਵਾਲਾ ਮਾਊਂਟ ਐਵਰੇਸਟ ਇਥੋਂ 200 ਫੁੱਟ ਦੀ ਦੂਰੀ ‘ਤੇ ਹੈ। ਭੀੜ ਜਮ੍ਹਾ ਹੋਣ ਕਾਰਨ ਇਥੇ ਬਰਫ ਦਾ ਇਕ ਹਿੱਸਾ ਟੁੱਟ ਗਿਆ।
ਇਸ ਦੌਰਾਨ 6 ਪਰਬਰਤਰੋਹੀ ਫਸ ਗਏ। ਇਨ੍ਹਾਂ ਵਿਚੋਂ 4 ਲੋਕ ਰੱਸੀ ਦੇ ਸਹਾਰੇ ਵਾਪਸ ਉਪਰ ਆਉਣ ਵਿਚ ਸਫਲ ਰਹੇਗੀ ਜਦੋਂ ਕਿ ਦੋ ਪਰਬਤਰੋਹੀ ਇਕ ਬ੍ਰਿਟਿਸ਼ ਤੇ ਇਕ ਨੇਪਾਲੀ ਹਜ਼ਾਰਾਂ ਫੁੱਟ ਹੇਠਾਂ ਡਿੱਗ ਕੇ ਬਰਫ ਵਿਚ ਦਬ ਗਏ। ਘਟਨਾ 21 ਮਈ ਦੀ ਹੈ ਜਿਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ।
ਬਚਾਅ ਕਰਮੀ ਦੋਵੇਂ ਪਰਬਤਰੋਹੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ। ਐਵਰੇਸਟ ਦੀ ਚੜ੍ਹਾਈ ਲਈ 21 ਮਈ ਨੂੰ ਸਵੇਰੇ 8 ਤੋਂ ਦੁਪਹਿਰ 12 ਵਜੇ ਤੱਕ ਦੀ ਹੀ ਵਿੰਡੋ ਖੋਲ੍ਹੀ ਗਈ ਸੀ। ਸਾਰੇ ਪਰਬਤਰੋਹੀ ਚੋਟੀ ‘ਤੇ ਪਹੁੰਚਣ ਦੀ ਦੌੜ ਵਿਚ ਸਨ। ਚੋਟੀ ‘ਤੇ ਹਰ ਪਰਬਤੋਰਹੀ ਨੂੰ ਸਿਰਫ ਦੋ ਮਿੰਟ ਹੀ ਰੁਕਣ ਦੀ ਇਜਾਜ਼ਤ ਮਿਲੀ। ਆਮ ਤੌਰ ‘ਤੇ ਐਵਰੇਸਟ ਦੀ ਚੋਟੀ ‘ਤੇ ਪਰਬਤਰੋਹੀਆਂ ਨੂੰ ਰੁਕਣ ਲਈ ਲਗਭਗ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ।
ਇਸ ਦੇ ਤਿੰਨ ਕਾਰਨ ਹਨ ਪਹਿਲਾ ਕਈ ਪਰਬਤਰੋਹੀ ਕਤਾਰ ਵਿਚ ਰਹਿੰਦੇ ਹਨ। ਦੂਜਾ ਇਥੇ ਮੌਸਮ ਕਦੇ ਵੀ ਖਰਾਬ ਹੋ ਜਾਂਦਾ ਹੈ।ਬਰਫ ਦਾ ਤੂਫਾਨ ਆਉਣ ਦਾ ਖਦਸ਼ਾ ਰਹਿੰਦਾ ਹੈ ਤੇ ਤੀਜਾ ਜ਼ਿਆਦਾ ਉਚਾਈ ਕਾਰਨ ਇਥੇ ਆਕਸੀਜਨ ਕਾਫੀ ਘੱਟ ਹੁੰਦੀ ਹੈ। ਬੇਸ ਕੈਂਪ ਦੇ ਚੀਫ ਲਾਲ ਗੌਤਮ ਮੁਤਾਬਕ ਇਸ ਸਾਲ ਰਿਕਾਰਡ 419 ਪਰਬਤਰੋਹੀਆਂ ਨੂੰ ਪਰਮਟ ਦਿੱਤਾ ਗਿਆ। ਇਨ੍ਹਾਂ ਵਿਚ 343 ਪੁਰਸ਼ ਤੇ 76 ਔਰਤਾਂ ਸਨ। ਇਸ ਵਾਰ 62 ਦੇਸ਼ਾਂ ਦੇ ਪਰਬਤਰੋਹੀਆਂ ਦੇ 43 ਮੁਹਿੰਮ ਹੋਏ। ਜੂਨ ਦੇ ਪਹਿਲੇ ਹਫਤੇ ਸਾਲ ਦੀ ਮੁਹਿੰਮ ਖਤਮ ਹੋ ਜਾਵੇਗੀ। ਇਸ ਵਾਰ ਭਾਰਤ ਦੇ 29 ਪਰਬਤਰੋਹੀਆਂ ਨੇ ਐਵਰੈਸਟ ਦੀ ਚੜ੍ਹਾਈ ਨੂੰ ਪੂਰਾ ਕੀਤਾ।