ਮਹਾਰਾਸ਼ਟਰ ਅਤੇ ਕਰਨਾਟਕ ‘ਚ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰ ਦਰਮਿਆਨ ਤਿੰਨ ਵੱਖ-ਵੱਖ ਸੜਕ ਹਾਦਸੇ ਵਾਪਰੇ। ਇਨ੍ਹਾਂ ਵਿੱਚੋਂ ਦੋ ਘਟਨਾਵਾਂ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀਆਂ ਹਨ। ਇਨ੍ਹਾਂ ਹਾਦਸਿਆਂ ‘ਚ 22 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪਹਿਲੀ ਹਾਦਸਾ ਕਰਨਾਟਕ ਦੇ ਚਿੱਕਬੱਲਾਪੁਰ ‘ਚ ਵਾਪਰਿਆ। ਇੱਥੇ ਬੈਂਗਲੁਰੂ-ਹੈਦਰਾਬਾਦ ਹਾਈਵੇ ‘ਤੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 12 ਲੋਕਾਂ ਦੀ ਮੌਤ ਹੋ ਗਈ। ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਬਾਗੇਪੱਲੀ ਤੋਂ ਚਿੱਕਬੱਲਾਪੁਰ ਵੱਲ ਜਾ ਰਹੇ ਸਨ। ਦੂਜੀ ਘਟਨਾ ਮਹਾਰਾਸ਼ਟਰ ਦੇ ਬੀਡ ਜ਼ਿਲੇ ‘ਚ ਵੀਰਵਾਰ ਸਵੇਰੇ 4 ਵਜੇ ਹੋਈ।
ਮਹਾਰਾਸ਼ਟਰ ‘ਚ ਮੁੰਬਈ ਤੋਂ ਆ ਰਹੀ ਇਕ ਬੱਸ ਸੜਕ ਤੋਂ 150 ਫੁੱਟ ਹੇਠਾਂ ਖਾਈ ‘ਚ ਡਿੱਗ ਗਈ। ਇਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਬੱਸ ਵਿੱਚ 40-50 ਦੇ ਕਰੀਬ ਸਵਾਰੀਆਂ ਸਨ। ਬੀਡ ਜ਼ਿਲ੍ਹੇ ਵਿੱਚ ਇੱਕ ਹੋਰ ਘਟਨਾ ਅਹਿਮਦਨਗਰ ਰੋਡ ’ਤੇ ਵਾਪਰੀ। ਇੱਥੇ ਇੱਕ ਐਂਬੂਲੈਂਸ ਨੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ‘ਚ ਐਂਬੂਲੈਂਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਰਾਤ 9:30 ਵਜੇ ਵਾਪਰਿਆ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਚਲਾਈ ਗੋ.ਲੀ, ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਗੰਭੀਰ ਜ਼ਖ਼ਮੀ
ਮਹਾਰਾਸ਼ਟਰ ਵਿੱਚ ਵਾਪਰੇ ਬੱਸ ਹਾਦਸੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਸਾਗਰ ਟਰੈਵਲਜ਼ ਕੰਪਨੀ ਦੀ ਇੱਕ ਬੱਸ ਮੁੰਬਈ ਤੋਂ ਬੀਡ ਜਾ ਰਹੀ ਸੀ। ਆਸਟਾ ਹਰੀਨਾਰਾਇਣ ‘ਤੇ ਮੋੜ ਲੈਂਦੇ ਸਮੇਂ ਡਰਾਈਵਰ ਬੱਸ ਕੰਟਰੋਲ ਗੁਆ ਬੈਠਾ। ਇਸ ਕਾਰਨ ਬੱਸ ਸੜਕ ਤੋਂ ਹੇਠਾਂ ਡੂੰਘੀ ਖਾਈ ਵਿੱਚ ਜਾ ਡਿੱਗੀ। ਜ਼ਖਮੀਆਂ ਦਾ ਆਸਟੀ ਅਤੇ ਜਾਮਖੇੜ ‘ਚ ਇਲਾਜ ਚੱਲ ਰਿਹਾ ਹੈ। ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਅਹਿਮਦਨਗਰ ਰੈਫਰ ਕਰ ਦਿੱਤਾ ਗਿਆ ਹੈ।
ਚਿੱਕਬੱਲਾਪੁਰ ਦੇ ਐਸਪੀ ਡੀਐਲ ਨਾਗੇਸ਼ ਨੇ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਸੀ। ਇਸ ਕਾਰਨ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਇਹ ਹਾਦਸਾ NH 44 ‘ਤੇ ਬਾਗਪੱਲੀ ਟ੍ਰੈਫਿਕ ਪੁਲਸ ਸਟੇਸ਼ਨ ਨੇੜੇ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ -: