5 children in : ਜਲੰਧਰ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਸੋਮਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 44 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਕੁਝ ਪੁਲਿਸ ਵਾਲੇ ਤੇ ਕੁਝ ਹੋਰਨਾਂ ਸੂਬਿਆਂ ਤੋਂ ਪਰਤ ਕੇ ਆਏ ਵਿਅਕਤੀ ਹਨ। ਐਤਵਾਰ ਨੂੰ ਕੋਰੋਨਾ ਦੇ ਕੇਸ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਕੁਝ ਘੱਟ ਰਹੇ। ਕਲ 5 ਬੱਚਿਆਂ ਤੇ ਇਕ ਪੁਲਿਸ ਮੁਲਾਜ਼ਮ ਸਮੇਤ 10 ਲੋਕ ਪਾਜੀਟਿਵ ਪਾਏ ਗਏ। ਇਨ੍ਹਾਂ ਵਿਚੋਂ 2 ਉੱਤਰ ਪ੍ਰਦੇਸ਼ ਦੇ ਹਨ। ਐਤਵਾਰ ਨੂੰ 1152 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ। ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 520 ਅਤੇ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।
ਮਿਲੀ ਰਿਪੋਰਟ ਮੁਤਾਬਕ ਗਦਈਪੁਰ ਇਲਾਕੇ ਤੋਂ ਤਿੰਨ ਪਰਿਵਾਰਾਂ ਦੇ 5 ਲੋਕ ਪਾਜੀਟਿਵ ਪਾਏ ਗਏ। ਪਿਛਲੇ ਦਿਨੀਂ ਕੋਰੋਨਾ ਪਾਜੀਟਿਵ ਆਈ ਗਰਭਵਤੀ ਔਰਤਾਂ ਦੇ ਪਰਿਵਾਰ ਦੇ ਮੈਂਬਰ ਹਨ। ਇਸੇ ਤਰ੍ਹਾਂ ਕਮਲ ਵਿਹਾਰ ਵਿਖੇ ਸੈਲੂਨ ‘ਤੇ ਕੰਮ ਕਰਨ ਵਾਲਾ ਵਿਅਕਤੀ ਤੇ ਉਸ ਦੀ ਧੀ ਕੋਰੋਨਾ ਪਾਜੀਟਿਵ ਪਾਈ ਗਈ। ਉਹ ਤਿੰਨ ਪਹਿਲਾਂ ਹੀ ਸਹਾਰਨਪੁਰ ਤੋਂ ਵਾਪਸ ਪਰਤਿਆ ਸੀ। ਇਸੇ ਤਰ੍ਹਾਂ ਪਾਮ ਰਾਇਲ ਅਸਟੇਟ ਵਿਚ 14 ਸਾਲਾ ਲੜਕਾ ਜੋ ਕਿ ਤਿੰਨ ਦਿਨ ਪਹਿਲਾਂ ਬਿਹਾਰ ਦੇ ਦੇਵਰੀਆ ਇਲਾਕੇ ਤੋਂ ਆਇਆ ਸੀ ਉਹ ਵੀ ਇੰਫੈਕਟਿਡ ਪਾਇਆ ਗਿਆ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 237 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 979 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। 19029 ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ ਤੇ 17289 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 3950 ਹੋ ਗਈ ਹੈ। ਅੰਮ੍ਰਿਤਸਰ ‘ਚ 752, ਜਲੰਧਰ ‘ਚ 512, ਲੁਧਿਆਣਾ ‘ਚ 501, ਤਰਨਤਾਰਨ ‘ਚ 191, ਮੋਹਾਲੀ ‘ਚ 208, ਹੁਸ਼ਿਆਰਪੁਰ ‘ਚ 162, ਪਟਿਆਲਾ ‘ਚ 208, ਸੰਗਰੂਰ ‘ਚ 207, ਨਵਾਂਸ਼ਹਿਰ ‘ਚ 123, ਗੁਰਦਾਸਪੁਰ ‘ਚ 175 ਕੇਸ, ਮੁਕਤਸਰ ‘ਚ 80, ਫਤਿਹਗੜ੍ਹ ਸਾਹਿਬ ‘ਚ 85, ਕਪੂਰਥਲਾ ‘ਚ 58, ਰੋਪੜ ‘ਚ 84, ਬਠਿੰਡਾ ‘ਚ 64 ਤੇ ਪਠਾਨਕੋਟ ‘ਚ 184 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸੂਬੇ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 98 ਮੌਤਾਂ ਹੋ ਚੁੱਕੀਆਂ ਹਨ। ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਵੀ ਇਸ ਵਾਇਰਸ ਨੂੰ ਕੰਟਰੋਲ ਕਰਨ ਲਈ ਸਮੇਂ-ਸਮੇਂ ‘ਤੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।