
Abhishek Bachchan Part Houseful5
ਹਾਲ ਹੀ ‘ਚ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਅਭਿਸ਼ੇਕ ਬੱਚਨ ਦੀ ਕਾਸਟਿੰਗ ਨੂੰ ਲੈ ਕੇ ਅਧਿਕਾਰਤ ਐਲਾਨ ਕੀਤਾ ਹੈ। ਉਨ੍ਹਾਂ ਨੇ ਅਭਿਸ਼ੇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਅਭਿਸ਼ੇਕ ਬੱਚਨ ਫਿਰ ਤੋਂ ਹਾਊਸਫੁੱਲ ਪਰਿਵਾਰ ਦਾ ਹਿੱਸਾ ਬਣ ਗਏ ਹਨ। ਅਸੀਂ ਤੁਹਾਨੂੰ ਪਾ ਕੇ ਬਹੁਤ ਖੁਸ਼ ਹਾਂ। ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਅਗਸਤ ਤੋਂ ਯੂਨਾਈਟਿਡ ਕਿੰਗਡਮ ਵਿੱਚ ਸ਼ੁਰੂ ਹੋਣ ਵਾਲੀ ਹੈ। ਫਿਲਮ ‘ਚ ਸ਼ਾਮਲ ਹੋਣ ‘ਤੇ ਅਭਿਸ਼ੇਕ ਬੱਚਨ ਨੇ ਕਿਹਾ, ਹਾਊਸਫੁੱਲ ਮੇਰੀ ਪਸੰਦੀਦਾ ਕਾਮੇਡੀ ਫ੍ਰੈਂਚਾਇਜ਼ੀ ‘ਚੋਂ ਇਕ ਹੈ ਅਤੇ ਇਸ ‘ਚ ਸ਼ਾਮਲ ਹੋਣਾ ਘਰ ਵਾਪਸੀ ਵਰਗਾ ਹੈ। ਸਾਜਿਦ ਨਾਡਿਆਡਵਾਲਾ ਨਾਲ ਜੁੜਨਾ ਬਹੁਤ ਵਧੀਆ ਅਨੁਭਵ ਹੈ। ਮੈਂ ਅਕਸ਼ੈ ਕੁਮਾਰ ਅਤੇ ਰਿਤੇਸ਼ ਨਾਲ ਸੈੱਟ ‘ਤੇ ਮਸਤੀ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਮੈਂ ਆਪਣੇ ਕਰੀਬੀ ਦੋਸਤ ਤਰੁਣ ਮਨਸੁਖਾਨੀ ਨਾਲ ਦੂਜੀ ਵਾਰ ਕੰਮ ਕਰਨ ਲਈ ਵੀ ਉਤਸ਼ਾਹਿਤ ਹਾਂ।

Abhishek Bachchan Part Houseful5
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .