Allu Arjun reaches visakhapatnam: ਸਾਊਥ ਦੇ ਸਟਾਈਲਿਸ਼ ਸਟਾਰ ਅੱਲੂ ਅਰਜੁਨ ਆਪਣੀ ਬਹੁ-ਉਡੀਕ ਫਿਲਮ ‘ਪੁਸ਼ਪਾ 2’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਨ੍ਹੀਂ ਦਿਨੀਂ ਅਦਾਕਾਰ ਇਸ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਅਗਲੀ ਸ਼ੂਟਿੰਗ ਸ਼ੈਡਿਊਲ ਹੁਣ ਵਿਸ਼ਾਖਾਪਟਨਮ ‘ਚ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਅੱਲੂ ਅਰਜੁਨ ਸ਼ਹਿਰ ਪਹੁੰਚ ਚੁੱਕੇ ਹਨ।

Allu Arjun reaches visakhapatnam
ਇਸ ਦੌਰਾਨ ਸੁਪਰਸਟਾਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪ੍ਰਸ਼ੰਸਕ ਅੱਲੂ ਅਰਜੁਨ ਦਾ ਵਿਸ਼ਾਖਾਪਟਨਮ ‘ਚ ਸ਼ਾਨਦਾਰ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ ਜਿੱਥੇ ਆਲੂ ਅਰਜੁਨ ਨੂੰ ਲੈ ਕੇ ਲੋਕਾਂ ‘ਚ ਹੈਰਾਨੀਜਨਕ ਪਾਗਲਪਨ ਦੇਖਣ ਨੂੰ ਮਿਲ ਰਿਹਾ ਹੈ। ਦਾਖਿਆ ਜਾ ਸਕਦਾ ਹੈ ਕਿ ਪ੍ਰਸ਼ੰਸਕਾਂ ਨੇ ਅਦਾਕਾਰ ਦੀ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ ਅਤੇ ਅਦਾਕਾਰ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਉੱਥੇ ਮੌਜੂਦ ਸਾਰੇ ਲੋਕ ਅੱਲੂ ਅਰਜੁਨ ਦੇ ਨਾਂ ‘ਤੇ ਨਾਅਰੇ ਵੀ ਲਗਾ ਰਹੇ ਹਨ। ਅੱਲੂ ਅਰਜੁਨ ਵੀ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹਨ। ਪੁਸ਼ਪਾ 2 ਦੀ ਗੱਲ ਕਰੀਏ ਤਾਂ ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਜਦੋਂ ਤੋਂ ਫਿਲਮ ਦਾ ਐਲਾਨ ਹੋਇਆ ਹੈ, ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Fans Hero @AlluArjun 🛐🙌#VizagGaddaAlluArjunAdda #AlluArjun #PushpaTheRule pic.twitter.com/U8kUk4uCfj
— Hell King Sai (@hell_king_Sai) March 10, 2024
ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅੱਲੂ ਅਰਜੁਨ ਅਤੇ ਰਸ਼ਮੀਕਾ ਤੋਂ ਇਲਾਵਾ ਫਿਲਮ ‘ਚ ਫਹਾਦ ਫਾਸਿਲ, ਸੁਨੀਲ, ਪ੍ਰਕਾਸ਼ ਰਾਜ, ਜਗਪਤੀ ਬਾਬੂ, ਅਨੁਸੂਯਾ ਭਾਰਦਵਾਜ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਜਦਕਿ ਹਾਲ ਹੀ ‘ਚ ਅੱਲੂ ਅਰਜੁਨ ‘ਪੁਸ਼ਪਾ ਫ੍ਰੈਂਚਾਇਜ਼ੀ’ ਨੂੰ ਲੈ ਕੇ ਵੱਡਾ ਅਪਡੇਟ ਲੈ ਕੇ ਆਏ ਹਨ। ਅਦਾਕਾਰ ਨੇ ਕਿਹਾ ਕਿ ‘ਤੁਸੀਂ ਯਕੀਨੀ ਤੌਰ ‘ਤੇ ਫਿਲਮ ਦੇ ਤੀਜੇ ਹਿੱਸੇ ਦੀ ਉਮੀਦ ਕਰ ਸਕਦੇ ਹੋ। ਅਸੀਂ ਇਸਨੂੰ ਇੱਕ ਫਰੈਂਚਾਇਜ਼ੀ ਬਣਾਉਣਾ ਚਾਹੁੰਦੇ ਹਾਂ ਅਤੇ ਸਾਡੇ ਕੋਲ ਲਾਈਨਅੱਪ ਲਈ ਬਹੁਤ ਸਾਰੇ ਦਿਲਚਸਪ ਵਿਚਾਰ ਹਨ। ਫਿਲਮ ਦੀ ਹੀਰੋਇਨ ਰਸ਼ਮਿਕਾ ਮੰਡਨਾ ਨੇ ਵੀ ‘ਪੁਸ਼ਪਾ 3’ ਨੂੰ ਲੈ ਕੇ ਹਿੰਟ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ –


















