ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਹਾਲ ਹੀ ‘ਚ ਉਸ ਸਮੇਂ ਸੁਰਖੀਆਂ ‘ਚ ਆਏ ਜਦੋਂ ਉਨ੍ਹਾਂ ਦਾ ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਿਆ। ਵੀਡੀਓ ‘ਚ ਅਦਾਕਾਰ ਆਪਣੀ ਸਿਆਸੀ ਪਾਰਟੀ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਆਮਿਰ ਖਾਨ ਦੇ ਦਫਤਰ ਨੇ ਇਸ ਨੂੰ ਡੀਪਫੇਕ ਵੀਡੀਓ ਦੱਸਿਆ ਅਤੇ ਇਸ ਦੇ ਖਿਲਾਫ ਪੁਲਸ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹੁਣ, ਮਾਮਲੇ ਵਿੱਚ ਤਾਜ਼ਾ ਅਪਡੇਟ ਦੇ ਅਨੁਸਾਰ, ਮੁੰਬਈ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਐਫਆਈਆਰ ਦਰਜ ਕੀਤੀ ਹੈ।

amir khan deepfake video
ਇੱਕ ਸਿਆਸੀ ਪਾਰਟੀ ਨੂੰ ਪ੍ਰਮੋਟ ਕਰਨ ਵਾਲੇ ਆਮਿਰ ਖਾਨ ਦਾ ਇੱਕ ਡੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੁੰਬਈ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਥਾਣਾ ਖਾਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ ਸਮੇਤ ਧਾਰਾ 419 (ਨਕਲਣਾ), 420 (ਧੋਖਾਧੜੀ) ਅਤੇ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਵਾਇਰਲ ਹੋ ਰਹੀ ਆਮਿਰ ਖਾਨ ਦੀ 31 ਸੈਕਿੰਡ ਲੰਬੀ ਡੀਪਫੇਕ ਵੀਡੀਓ ‘ਚ ਅਭਿਨੇਤਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਤੁਹਾਡੇ 15 ਲੱਖ ਕਿੱਥੇ ਗਏ? ਵਾਅਦਿਆਂ ਤੋਂ ਸਾਵਧਾਨ ਰਹੋ, ਕਹਿੰਦੇ ਸੁਣੇ ਜਾ ਸਕਦੇ ਹਨ। ਵੀਡੀਓ ਦੇ ਆਖਰੀ ਫਰੇਮ ‘ਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਦੀ ਤਸਵੀਰ ਹੈ, ਜਿਸ ‘ਤੇ ਲਿਖਿਆ ਹੈ ‘ਇਨਸਾਫ ਲਈ ਵੋਟ ਕਰੋ, ਕਾਂਗਰਸ ਨੂੰ ਵੋਟ ਦਿਓ।’ ਬੈਕਗਰਾਊਂਡ ਆਡੀਓ ਵਿੱਚ ਵੀ ਇਹੀ ਸੁਣਾਈ ਦਿੰਦਾ ਹੈ।