ਕੋਲਕਾਤਾ ਦੀ ਅਦਾਕਾਰਾ ਅਨਸੂਯਾ ਸੇਨਗੁਪਤਾ ਨੇ 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਅਨਸੂਯਾ ਨੂੰ ਇਹ ਐਵਾਰਡ ਅਨ ਸਰਟੇਨ ਰਿਗਾਰਡ ਸੈਗਮੈਂਟ ‘ਚ ਫਿਲਮ ‘ਦਿ ਸ਼ੇਮਲੈੱਸ’ ‘ਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਮਿਲਿਆ ਹੈ। ਇਸ ਨਾਲ ਉਹ ਕਾਨਸ ਦੇ ਇਤਿਹਾਸ ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣ ਗਈ ਹੈ।
ਅਨਸੂਈਆ ਨੇ ਇਹ ਪੁਰਸਕਾਰ ਸਮਲਿੰਗੀ ਭਾਈਚਾਰੇ ਅਤੇ ਦੁਨੀਆ ਭਰ ਦੇ ਹੋਰ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਨੂੰ ਸਮਰਪਿਤ ਕੀਤਾ ਹੈ। ਅਭਿਨੇਤਰੀ ਨੇ ਸਟੇਜ ‘ਤੇ ਕਿਹਾ ਕਿ ਇਹ ਸਾਰੇ ਭਾਈਚਾਰੇ ਬਹਾਦਰੀ ਨਾਲ ਇੱਕ ਲੜਾਈ ਲੜ ਰਹੇ ਹਨ ਜੋ ਉਨ੍ਹਾਂ ਨੂੰ ਲੜਨਾ ਨਹੀਂ ਚਾਹੀਦਾ ਸੀ। ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰੀ ਦੇ ਹੱਕ ਲੈਣ ਲਈ ਲੜਨਾ ਪੈਂਦਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਇਸ ਦੀ ਕਹਾਣੀ ਦੋ ਸੈ.ਕਸ ਵਰਕਰਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲਿਸ ਵਾਲੇ ਨੇ ਮਾਰ ਦਿੱਤਾ। ਇਸ ਫਿਲਮ ‘ਚ ਅਨਸੂਈਆ ਤੋਂ ਇਲਾਵਾ ਅਭਿਨੇਤਰੀ ਓਮਾਰਾ ਸ਼ੈੱਟੀ ਵੀ ਅਹਿਮ ਭੂਮਿਕਾ ‘ਚ ਨਜ਼ਰ ਆ ਰਹੀ ਹੈ।