Anmol gagan maan rally: ਪੰਜਾਬ ਦੀ ਮਸ਼ਹੂਰ ਸਿੰਗਰ ਅਨਮੋਲ ਗਗਨ ਮਾਨ ਹਾਲ ਹੀ ਵਿੱਚ ਬਾਘੇਪੁਰਾਣੇ ‘ਤੇ ਆਪ ਦੀ ਵਿਸ਼ਾਲ ਰੈਲੀ ਵਿੱਚ ਪਹੁੰਚੀ। ਇਸ ਦੌਰਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ। ਆਪ ਸਰਕਾਰ ਪੰਜਾਬ ਵਿਚ ਨੌਕਰੀਆਂ ਦੇਵੇਗੀ। ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਂ ਕਿਸਮਤ ਵਾਲੀ ਹਾਂ ਜੋ ਬਾਬੇ ਨਾਨਕ ਦੀ ਇਸ ਧਰਤੀ ‘ਤੇ ਜੰਮੀ ਹੈ।
ਇਸ ਦੌਰਾਨ ਉਨ੍ਹਾਂ ਨੇ ਆਪਣੀ ਸ਼ੇਅਰੋ-ਸ਼ਾਇਰੀ ਨਾਲ ਵੀ ਲੋਕਾਂ ਵਿੱਚ ਆਪਣੀ ਇੱਕ ਖ਼ਾਸ ਜਗ੍ਹਾ ਬਣਾ ਲਈ। ਅਨਮੋਲ ਗਗਨ ਮਾਨ ਨੇ ਕਿਹਾ ਸੀ ਖੇਤਾਂ ਵਿੱਚ ਬਿਲਡਰ ਖੜ੍ਹੇ ਨੇ ਤੇ ਸੜਕਾਂ ਉੱਤੇ ਕਿਸਾਨ ਖੜ੍ਹੇ ਨੇ। ਇਹ ਹਾਲਤ ਕਾਫੀ ਮਾੜੀ ਹੈ, ਤੇ ਸਰਕਾਰਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਅਨਮੋਲ ਨੇ ਕਿਹਾ ਅਸੀਂ ਇਸ ਦੇਸ਼ ਦੇ ਰਾਜੇ ਹਨ। ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਲਵਾਉਣ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਲੇਕਿਨ ਉਹੀ ਪੰਜਾਬੀ ਕਿਸਾਨ ਅੱਜ ਸੜਕਾਂ ਤੇ ਰੁਲ ਰਿਹਾ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਅਸੀਂ ਚੁਰਾਸੀ ਦੇਖ ਲਈ ਲੇਕਿਨ, ਉਹ ਸੱਟਾਂ ਅਜੇ ਤੱਕ ਸਾਡੇ ਦਿਲਾਂ ਵਿੱਚ ਤਾਜ਼ੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜੋ ਆਮ ਲੋਕਾਂ ਤੇ ਜ਼ੁਲਮ ਢਾਹੁੰਦਿਆਂ ਹੀ ਰਹਿੰਦੀਆਂ ਹਨ।