ਸਿਆਚੀਨ ਵਿੱਚ ਡਿਊਟੀ ਦੌਰਾਨ ਇਕ ਅਗਨੀਵੀਰ ਦੀ ਮੌਤ ਹੋ ਗਈ। ਫੌਜ ਦੀ ਲੇਹ ਸਥਿਤ ‘ਫਾਇਰ ਐਂਡ ਫਿਊਰੀ ਕੋਰ’ ਨੇ ਅੱਜ ਇਹ ਜਾਣਕਾਰੀ ਦਿੱਤੀ। ਅਗਨੀਵੀਰ ਦੀ ਪਛਾਣ ਗਵਤੇ ਅਕਸ਼ੈ ਲਕਸ਼ਮਣ ਵਜੋਂ ਹੋਈ ਹੈ। ਫੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਬਲ ਦੇ ਸਾਰੇ ਰੈਂਕ ਦੇ ਕਰਮਚਾਰੀਆਂ ਨੇ ਮਹਾਰਾਸ਼ਟਰ ਦੇ ਅਗਨੀਵੀਰ ਗਵਤੇ ਅਕਸ਼ੈ ਲਕਸ਼ਮਣ ਦੀ ਮੌਤ ’ਤੇ ਸ਼ੋਕ ਜ਼ਾਹਿਰ ਕੀਤੀ ਹੈ।
ਕਾਰਾਕੋਰਮ ਪਰਬਤੀ ਲੜੀ ਵਿੱਚ ਲਗਪਗ 20,000 ਫੁੱਟ ਦੀ ਉਚਾਈ ’ਤੇ ਸਥਿਤ ਸਿਆਚੀਨ ਹਿਮਨਦ ਨੂੰ ਦੁਨੀਆ ਦੇ ਸਭ ਤੋਂ ਉੱਚੇ ਫੌਜੀ ਖੇਤਰ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਫੌਜੀਆਂ ਨੂੰ ਕਾਫੀ ਜ਼ਿਆਦਾ ਠੰਢ ਤੇ ਤੇਜ਼ ਹਵਾਵਾਂ ਨਾਲ ਜੂਝਣਾ ਪੈਂਦਾ ਹੈ। ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਲਕਸ਼ਮਣ ਦੀ ਮੌਤ ਦਾ ਕਾਰਨ ਕੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦੀ ਆਰਜੂ ਗਿੱਲ ਨੇ ਰੌਸ਼ਨ ਕੀਤਾ ਸੂਬੇ ਦਾ ਨਾਂਅ, ਸਿਵਲ ਸਰਵਿਸ ਪ੍ਰੀਖਿਆ ਦਾ ਪੇਪਰ ਪਾਸ ਕਰਕੇ ਬਣੀ ਜੱਜ
‘ਫਾਇਰ ਐਂਡ ਫਿਊਰੀ ਕੋਰ’ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਫਾਇਰ ਐਂਡ ਫਿਊਰੀ ਕੋਰ’ ਦੇ ਸਾਰੇ ਅਧਿਕਾਰੀ ਸਿਆਚੀਨ ਦੀਆਂ ਮੁਸ਼ਕਲ ਉਚਾਈਆਂ ’ਤੇ ਡਿਊਟੀ ਦੌਰਾਨ ਅਗਨੀਵੀਰ (ਅਪਰੇਟਰ) ਗਵਤੇ ਅਕਸ਼ੈ ਲਕਸ਼ਮਣ ਦੇ ਸਰਬਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘਾ ਅਫਸੋਸ ਜ਼ਾਹਿਰ ਕਰਦੇ ਹਨ।’’
ਵੀਡੀਓ ਲਈ ਕਲਿੱਕ ਕਰੋ -: