ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਭੇਜੇ ਗਏ 12 ਚੀਤਿਆਂ ਵਿੱਚੋਂ ਇੱਕ ਦੀ ਐਤਵਾਰ ਨੂੰ ਮੌ.ਤ ਹੋ ਗਈ । ਇਹ ਜਾਣਕਾਰੀ ਇੱਕ ਸੀਨੀਅਰ ਜੰਗਲਾਤ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ । ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਚੀਤਾ ‘ਉਦੈ’ ਦੀ ਉਮਰ ਛੇ ਸਾਲ ਦੀ ਸੀ । ਗੌਰਤਲਬ ਹੈ ਕਿ ਕਰੀਬ ਇੱਕ ਮਹੀਨੇ ਵਿੱਚ ਕੇਐਨਪੀ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ । ਇਸ ਤੋਂ ਪਹਿਲਾਂ ਨਾਮੀਬੀਆ ਤੋਂ ਕੇਐਨਪੀ ਵਿੱਚ ਲਿਆਂਦੇ ਗਏ ਸਾਸ਼ਾ ਨਾਮ ਦੇ ਚੀਤੇ ਦੀ 27 ਮਾਰਚ ਨੂੰ ਗੁਰਦਿਆਂ ਦੀ ਬਿਮਾਰੀ ਕਾਰਨ ਮੌ.ਤ ਹੋ ਗਈ ਸੀ।
ਮੱਧ ਪ੍ਰਦੇਸ਼ ਦੇ ਪ੍ਰਮੁੱਖ ਚੀਫ਼ ਕੰਜ਼ਰਵੇਟਰ (ਜੰਗਲੀ ਜੀਵ) ਜੇਐਸ ਚੌਹਾਨ ਨੇ ਦੱਸਿਆ ਕਿ ਅੱਜ ਸਵੇਰੇ ਜਾਂਚ ਦੌਰਾਨ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗਏ ਇੱਕ ਚੀਤੇ ਦੀ ਗਰਦਨ ਝੁਕੀ ਹੋਈ ਸੀ ਅਤੇ ਉਹ ਸਿਰ ਨਹੀਂ ਚੁੱਕ ਰਿਹਾ ਸੀ। ਇਸ ਤੋਂ ਬਾਅਦ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਇਲਾਜ ਲਈ ਵੱਡੇ ਘੇਰੇ ਵਿੱਚੋਂ ਬਾਹਰ ਕੱਢਿਆ ਗਿਆ ਪਰ ਬਦਕਿਸਮਤੀ ਨਾਲ ਇਸ ਚੀਤੇ ਦੀ ਸ਼ਾਮ ਚਾਰ ਵਜੇ ਮੌ.ਤ ਹੋ ਗਈ।
ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਘਰ ਦੇ ਅੰਦਰ ਬਣੇ ਗੋਦਾਮ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਦੱਸ ਦੇਈਏ ਕਿ ਦੇਸ਼ ਨੂੰ 12 ਚੀਤਿਆਂ ਦਾ ਤੋਹਫਾ ਮਿਲਿਆ ਸੀ। ਇਨ੍ਹਾਂ ਚੀਤਿਆਂ ਨੂੰ ਹਵਾਈ ਫੌਜ ਦੇ ਵਿਸ਼ੇਸ਼ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਗਵਾਲੀਅਰ ਹਵਾਈ ਅੱਡੇ ‘ਤੇ ਪਹੁੰਚਾਇਆ ਗਿਆ ਸੀ । ਇੱਥੋਂ ਇਨ੍ਹਾਂ ਚੀਤਿਆਂ ਨੂੰ ਹੈਲੀਕਾਪਟਰ ਰਾਹੀਂ ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਲਿਜਾਇਆ ਗਿਆ । ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਵਿੱਚ ਚੀਤਿਆਂ ਨੂੰ ਬਾੜੇ ਵਿੱਚ ਛੱਡਿਆ ਗਿਆ ਸੀ । ਇਸ ਦੇ ਨਾਲ ਹੀ ਪਿਛਲੇ ਸਾਲ ਪੀਐਮ ਮੋਦੀ ਨੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਨੂੰ ਛੱਡਿਆ ਸੀ।
ਵੀਡੀਓ ਲਈ ਕਲਿੱਕ ਕਰੋ -: