ਪੰਜਾਬ ਦਾ ਇਕ ਹੋਰ ਅਗਨੀਵੀਰ ਸ਼ਹੀਦ ਹੋ ਗਿਆ ਹੈ। ਮਾਨਸਾ ਦੇ ਪਿੰਡ ਅਕਲੀਆ ਦਾ ਰਹਿਣ ਵਾਲਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਵਰ ਵਿਚ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਡਿਊਟੀ ਦੌਰਾਨ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋਇਆ ਹੈ।
ਲਵਪ੍ਰੀਤ ਸਿੰਘ 99 ਮੀਡੀਅਮ ਰਜਿਸਟਰ ਆਰਟੀ ਯੂਨਿਟ ਵਿੱਚ ਤਾਇਨਾਤ ਸੀ ਡਿਊਟੀ ਦੌਰਾਨ ਦਹਿਸ਼ਤਗਰਦਾਂ ਵੱਲੋਂ ਇਸ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਨਾਲ ਇਹ ਨੌਜਵਾਨ ਮੌਕੇ ਤੇ ਹੀ ਸ਼ਹੀਦ ਹੋ ਗਿਆ। ਲਵਪ੍ਰੀਤ ਸਿੰਘ ਦੀ ਉਮਰ ਮਹਿਜ 24 ਸਾਲ ਦੱਸੀ ਜਾ ਰਹੀ ਹੈ ਤੇ ਅਜੇ ਅਗਨੀਵੀਰ ਸਕੀਮ ਤਹਿਤ ਉਸ ਨੂੰ ਭਰਤੀ ਹੋਇਆ 2 ਸਾਲ ਹੀ ਹੋਏ ਸਨ। ਇਸ ਅਗਨੀ ਵੀਰ ਦੇ ਸ਼ਹੀਦ ਹੋਣ ਦੀ ਖਬਰ ਪਹੁੰਚਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਵੀਡੀਓ ਲਈ ਕਲਿੱਕ ਕਰੋ -:
