ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ 2+2 ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਵੇਗੀ। ਇਸ ਬੈਠਕ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਿੱਲੀ ਪਹੁੰਚ ਚੁੱਕੇ ਹਨ। ਉਹ ਇਸ ਅਹਿਮ ਮੀਟਿੰਗ ਦੀ ਸਹਿ-ਪ੍ਰਧਾਨਗੀ ਕਰਨਗੇ। ਇਸ ਅਹਿਮ ਬੈਠਕ ‘ਚ ਭਾਰਤ ਅਤੇ ਅਮਰੀਕਾ ਆਪਣੇ ਤੇਜ਼ੀ ਨਾਲ ਵਧ ਰਹੇ ਰਣਨੀਤਕ ਸਬੰਧਾਂ ਦੀ ਵਿਆਪਕ ਸਮੀਖਿਆ ਕਰਨਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਆਪਣੇ ਅਮਰੀਕੀ ਹਮਰੁਤਬਾ ਰੱਖਿਆ ਸਕੱਤਰਾਂ ਲੋਇਡ ਆਸਟਿਨ ਅਤੇ ਐਂਟਨੀ ਬਲਿੰਕਨ ਦੀ ਮੇਜ਼ਬਾਨੀ ਕਰਨਗੇ। ਬਲਿੰਕਨ ਦੇ ਭਾਰਤ ਪਹੁੰਚਣ ‘ਤੇ ਵਿਦੇਸ਼ ਵਿਭਾਗ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਟਵੀਟ ‘ਚ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਜੇ. ਬਲਿੰਕਨ ਦਾ ਦਿਲੋਂ ਸਵਾਗਤ ਹੈ। ਇਹ ਦੌਰਾ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਏਗਾ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ 2+2 ਮੰਤਰੀ ਪੱਧਰੀ ਵਾਰਤਾ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਸੁਰੱਖਿਆ ਸਹਿਯੋਗ ਅਤੇ ਸਾਂਝੇਦਾਰੀ ‘ਤੇ ਚਰਚਾ ਕੀਤੀ ਜਾਵੇਗੀ। ਦੋਵੇਂ ਧਿਰਾਂ ਦੁਵੱਲੇ ਮੁੱਦਿਆਂ ਦੇ ਨਾਲ-ਨਾਲ ਇੰਡੋ-ਪੈਸੀਫਿਕ ਖੇਤਰ, ਰੂਸ ਅਤੇ ਯੂਕਰੇਨ ‘ਤੇ ਚਰਚਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਨਾਲ ਸਾਡੀ ਡੂੰਘੀ ਭਾਈਵਾਲੀ ਹੈ। ਬਲਿੰਕਨ ਰੱਖਿਆ ਸਕੱਤਰ ਆਸਟਿਨ ਨਾਲ 2+2 ਸੁਰੱਖਿਆ ਵਾਰਤਾ ਵਿੱਚ ਹਿੱਸਾ ਲੈਣਗੇ। ਉਮੀਦ ਕੀਤੀ ਜਾਂਦੀ ਹੈ ਕਿ ਦੋਵਾਂ ਪਾਸਿਆਂ ਤੋਂ ਸੁਰੱਖਿਆ ਸਹਿਯੋਗ ਅਤੇ ਭਾਈਵਾਲੀ ਹੋਰ ਡੂੰਘੀ ਹੋਵੇਗੀ। ਇਸ ਦੇ ਨਾਲ ਹੀ ਅਮਰੀਕਾ ਦੇ ਸਾਬਕਾ ਉਪ ਅਸਿਸਟੈਂਟ ਡਿਫੈਂਸ ਸੈਕਟਰੀ ਜੋਸੇਫ ਐੱਚ ਫੇਲਟਰ ਨੇ ਕਿਹਾ ਕਿ ਅਮਰੀਕਾ-ਭਾਰਤ ਰਿਸ਼ਤੇ ਤੋਂ ਜ਼ਿਆਦਾ ਅਹਿਮ ਕੋਈ ਰਿਸ਼ਤਾ ਨਹੀਂ ਹੈ। ਅਜੋਕੇ ਸਮੇਂ ਵਿੱਚ ਰੱਖਿਆ ਸਬੰਧ ਕਾਫੀ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿ 2016 ਤੋਂ ਬਾਅਦ ਭਾਰਤ ਨੂੰ ਪ੍ਰਮੁੱਖ ਰੱਖਿਆ ਭਾਈਵਾਲ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨੂੰ ਅੱਗੇ ਲਿਜਾਣ ਲਈ ਦੋਵਾਂ ਧਿਰਾਂ ਨੇ ਜੋ ਮਹੱਤਵ ਅਤੇ ਮਹੱਤਤਾ ਦਿੱਤੀ ਹੈ, ਉਸ ਦੀ ਇਹ ਇਕ ਵੱਡੀ ਮਿਸਾਲ ਹੈ।