
Arijit Singh Followers Spotify
ਅਰਿਜੀਤ ਸਿੰਘ ਬਤੌਰ ਗਾਇਕ ਇਸ ਮਿਊਜ਼ਿਕ ਐਪ ‘ਤੇ 100 ਮਿਲੀਅਨ ਫਾਲੋਅਰਜ਼ ਦਾ ਅੰਕੜਾ ਪਾਰ ਕਰ ਚੁੱਕੇ ਹਨ । ਇਸ ਮਾਮਲੇ ਵਿੱਚ ਉਹ ਕਈ ਦਿੱਗਜ ਅੰਤਰਰਾਸ਼ਟਰੀ ਗਾਇਕਾਂ ਤੋਂ ਅੱਗੇ ਹੈ। ਇਸ ਮਿਊਜ਼ਿਕ ਐਪ ਦੀ ਤਾਜ਼ਾ ਗਲੋਬਲ ਰੈਂਕਿੰਗ ਦੇ ਆਧਾਰ ‘ਤੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਅਰਿਜੀਤ ਸਿੰਘ ਨੇ Spotify ‘ਤੇ 100 ਮਿਲੀਅਨ ਫਾਲੋਅਰਜ਼ ਪੂਰੇ ਕਰ ਲਏ ਹਨ। ਇਸ ਨਾਲ ਅਰਿਜੀਤ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਗਾਇਕ ਬਣ ਗਿਆ ਹੈ। ਲੰਬੇ ਸਮੇਂ ਤੱਕ ਇਹ ਗਾਇਕ ਇਸ ਔਨਲਾਈਨ ਮਿਊਜ਼ਿਕ ਐਪ ‘ਤੇ ਨੰਬਰ-1 ਭਾਰਤੀ ਕਲਾਕਾਰ ਵਜੋਂ ਬਣਿਆ ਰਿਹਾ ਪਰ ਹੁਣ ਉਸ ਨੇ 10 ਕਰੋੜ ਫਾਲੋਅਰਜ਼ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਜੇ ਕਿਸੇ ਗਾਇਕ ਦੇ ਸਪੋਟੀਫਾਈ ‘ਤੇ ਸਭ ਤੋਂ ਵੱਧ ਫਾਲੋਅਰਜ਼ ਹਨ, ਤਾਂ ਉਹ ਬ੍ਰਿਟਿਸ਼ ਸੰਗੀਤਕਾਰ-ਗਾਇਕ ਐਡ ਸ਼ੀਰਨ ਹੈ। ਅਜਿਹੇ ਵਿੱਚ ਅਰਿਜੀਤ ਨੇ ਇੱਕ ਭਾਰਤੀ ਗਾਇਕ ਵਜੋਂ ਸੱਚਮੁੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

















