ਸਵਿਟਜ਼ਰਲੈਂਡ ਨੇ ਤਾਬੂਤ ਦੇ ਆਕਾਰ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਸ਼ੀਨ ਦੀ ਮਦਦ ਨਾਲ ਲੋਕ ਸਿਰਫ਼ 1 ਮਿੰਟ ‘ਚ ਬਿਨ੍ਹਾਂ ਕਿਸੇ ਦਰਦ ਦੇ ਸ਼ਾਂਤੀ ਨਾਲ ਮੌਤ ਨੂੰ ਗਲੇ ਲਗਾ ਸਕਣਗੇ। ਦਰਅਸਲ, ਯੂਰਪੀ ਦੇਸ਼ ਸਵਿਟਜ਼ਰਲੈਂਡ ਨੇ ਖੁਦਕੁਸ਼ੀ ਕਰਨ ਵਿੱਚ ਮਦਦ ਕਰਨ ਵਾਲੀ ਮਸ਼ੀਨ Sarco Suicide Pod ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇੱਕ 3D-ਪ੍ਰਿੰਟਿਡ ਪੋਰਟੇਬਲ ਕੈਪਸੂਲ ਹੈ।ਇਸਨੂੰ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਗੈਰ-ਮੁਨਾਫ਼ਾ ਸੰਸਥਾ ‘ਐਗਜ਼ਿਟ ਇੰਟਰਨੈਸ਼ਨਲ’ ਨੇ ਬਣਾਇਆ ਹੈ। ਜਿਸ ਨੂੰ ਸਾਲ 2022 ਤੱਕ ਸ਼ੁਰੂ ਕੀਤਾ ਜਾ ਸਕਦਾ ਹੈ। ਦੱਸ ਦਈਏ ਇਸ ਮਸ਼ੀਨ ਨੂੰ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਦੇ ਅੰਦਰ ਆਕਸੀਜਨ ਦਾ ਪੱਧਰ ਬਹੁਤ ਘੱਟ ਹੋ ਜਾਂਦਾ ਹੈ, ਜਿਸ ਕਾਰਨ ਹਾਈਪੋਕਸੀਆ ਅਤੇ ਹਾਈਪੋਕੈਪਨੀਆ ਕਾਰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸ ਮਸ਼ੀਨ ਨੂੰ ਅੰਦਰ ਬੈਠ ਕੇ ਵੀ ਚਲਾਇਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਅਜਿਹੇ ਮਰੀਜ਼ਾਂ ਲਈ ਮਦਦਗਾਰ ਹੈ ਜੋ ਬੀਮਾਰੀ ਕਾਰਨ ਬੋਲਣ ਜਾਂ ਹਿੱਲਣ ਤੋਂ ਅਸਮਰੱਥ ਹਨ। ਡਾ. ਫਿਲਿਪ ਨਿਟਸਕੇ ਨੇ ਸਵਿਸਇਨਫੋ ਨਾਲ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਪੌਡ ਨੂੰ ਇੱਕ ਤਾਬੂਤ ਵਾਂਗ ਬਹੁਤ ਆਰਾਮਦਾਇਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਵਿਅਕਤੀ ਕੈਪਸੂਲ ਦੇ ਅੰਦਰ ਲੇਟ ਜਾਵੇਗਾ ਅਤੇ ਉਸਨੂੰ ਕੁਝ ਸਵਾਲ ਪੁੱਛੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਕਿਰਿਆ ਲਈ ਬਟਨ ਦਬਾਉਣ ਦਾ ਸਮਾਂ ਦਿੱਤਾ ਜਾਵੇਗਾ। ਇੱਕ ਵਾਰ ਕਿਰਿਆਸ਼ੀਲ ਹੋਣ ‘ਤੇ ਪੌਡ ਆਪਣੇ ਅੰਦਰ ਨਾਈਟ੍ਰੋਜਨ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਤੇਜ਼ੀ ਨਾਲ ਆਕਸੀਜਨ ਦੀ ਮਾਤਰਾ ਨੂੰ ਘਟਾਉਂਦਾ ਹੈ। ਜਿਸ ਕਾਰਨ ਵਿਅਕਤੀ ਆਪਣੀ ਹੋਸ਼ ਗੁਆ ਬੈਠਦਾ ਹੈ ਅਤੇ ਅੰਦਰ ਪਏ ਵਿਅਕਤੀ ਨੂੰ ਕੋਈ ਘਬਰਾਹਟ ਜਾਂ ਦਮ ਘੁੱਟਣ ਮਹਿਸੂਸ ਨਹੀਂ ਹੁੰਦੀ। ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਸਿਰਫ ਇੱਕ ਮਿੰਟ ਵਿੱਚ ਹੋ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: