ਕੈਲੀਫੋਰਨੀਆ ਵਿੱਚ ਕਿਊਪਟਿਰਨੋ ਵਿੱਚ ਬੁੱਧਵਾਰ ਨੂੰ ਆਈਫੋਨ-14 ਸੀਰੀਜ਼ ਸੀਰੀਜ਼ ਲਾਂਚ ਕੀਤੀ ਗਈ। ਐਪਲ ਨੇ ਇਸ ਵਾਰ ਆਈਫੋਨ 14, ਆਈਫੋਨ 14 ਪਲੱਸ, ਆਈਫੋਨ 14 ਪ੍ਰੋ ਅਤੇ 14 ਪ੍ਰੋ ਮੈਕਸ ਨੂੰ ਪੇਸ਼ ਕੀਤਾ ਹੈ । ਭਾਰਤ ਵਿੱਚ iPhone 14 ਸੀਰੀਜ਼ ਲਈ ਪ੍ਰੀ-ਆਰਡਰ 9 ਸਤੰਬਰ ਨੂੰ ਸ਼ਾਮ 5:30 ਵਜੇ ਤੋਂ ਸ਼ੁਰੂ ਹੋਣਗੇ । ਆਈਫੋਨ 14 ਪਲੱਸ ਨੂੰ ਛੱਡ ਕੇ ਬਾਕੀ ਸਾਰੇ 16 ਸਤੰਬਰ ਤੋਂ ਉਪਲਬਧ ਹੋਣਗੇ। 14 ਪਲੱਸ 9 ਅਕਤੂਬਰ ਤੋਂ ਉਪਲਬਧ ਹੋਣਗੇ।
iPhone 14 ਨੂੰ 128GB, 256GB ਅਤੇ 512GB ਸਟੋਰੇਜ ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਕੀਮਤ 79,900, 89,900 ਅਤੇ 1,09,900 ਰੁਪਏ ਹੈ। ਆਈਫੋਨ 14 ਪਲੱਸ ਨੂੰ ਵੀ ਇਸੇ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਕੀਮਤ 89,900, 99,900 ਅਤੇ 1,19,900 ਰੁਪਏ ਹੈ। ਇਸ ਤੋਂ ਇਲਾਵਾ iPhone 14 Pro ਨੂੰ 128GB, 256GB, 512GB ਅਤੇ 1TB ਸਟੋਰੇਜ ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਕੀਮਤ 1,29,900, 1,39,900, 1,59,900 ਅਤੇ 1,79,900 ਰੁਪਏ ਹੈ। iPhone 14 Pro Max ਦੀ ਕੀਮਤ 1,39,900, 1,49,900, 1,69,900 ਅਤੇ 1,89,900 ਰੁਪਏ ਹੈ।
ਇਹ ਵੀ ਪੜ੍ਹੋ: ਅਮਰੀਕਾ ‘ਚ ਹੁਣ ਸਿਰਫ 80 ਲੱਖ ‘ਚ ਤਿਆਰ ਹੋ ਰਹੇ ਨੇ ਬਾਸਕਏਬਲ ਘਰ, ਬਣਨ ‘ਚ ਲੱਗਦਾ ਹੈ 1 ਘੰਟੇ ਦਾ ਸਮਾਂ
ਦੱਸ ਦੇਈਏ ਕਿ ਇਸ ਤੋਂ ਇਲਾਵਾ ਕੰਪਨੀ ਨੇ ਵਾਚ ਸੀਰੀਜ਼ 8 ਨੂੰ ਵੱਡੀ ਡਿਸਪਲੇ ਅਤੇ ਸਰੀਰ-ਤਾਪਮਾਨ ਸੈਂਸਰ ਸਮੇਤ ਹੋਰ ਸਿਹਤ ਸਬੰਧੀ ਫੀਚਰਜ਼ ਦੇ ਨਾਲ ਲਾਂਚ ਕੀਤਾ ਹੈ। SE, Ultra Watch ਅਤੇ AirPods Pro 2 ਨੂੰ ਵੀ ਪੇਸ਼ ਕੀਤਾ ਗਿਆ ਹੈ । ਵਾਚ ਸੀਰੀਜ਼ 8 ਦੀ ਕੀਮਤ 45,900 ਰੁਪਏ, SE ਦੀ ਕੀਮਤ 29,900 ਰੁਪਏ ਹੈ ਅਤੇ ਅਲਟਰਾ ਦੀ ਕੀਮਤ 89,900 ਰੁਪਏ ਹੈ।
ਸੀਰੀਜ਼ 8 ਅਤੇ SE 16 ਸਤੰਬਰ ਤੋਂ ਉਪਲਬਧ ਹੋਣਗੇ ਜਦਕਿ ਅਲਟਰਾ 23 ਸਤੰਬਰ ਤੋਂ ਉਪਲਬਧ ਹੋਣਗੇ । ਏਅਰਪੌਡਸ ਪ੍ਰੋ ਦੂਜੀ ਜਨਰੇਸ਼ਨ ਨੂੰ ਵੀ ਇਵੈਂਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੀ ਕੀਮਤ 26,900 ਰੁਪਏ ਹੈ। ਇਸ ਦੇ ਆਰਡਰ 9 ਸਤੰਬਰ ਤੋਂ ਦਿੱਤੇ ਜਾ ਸਕਦੇ ਹਨ। ਇਹ 23 ਸਤੰਬਰ ਤੋਂ ਉਪਲਬਧ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: